ਕਰਨਾਟਕ 'ਚ ਵੱਜਿਆ ਚੋਣ ਬਿਗੁਲ; EC ਵਲੋਂ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ, ਬਜ਼ੁਰਗ ਵੋਟਰਾਂ ਨੂੰ ਮਿਲੇਗੀ ਖ਼ਾਸ ਸਹੂਲਤ

Wednesday, Mar 29, 2023 - 12:14 PM (IST)

ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਅੱਜ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕਰਨਾਟਕ ਵਿਚ ਇਕ ਪੜਾਅ 'ਚ ਹੀ ਵਿਧਾਨ ਸਭਾ ਚੋਣਾਂ ਹੋਣੀਆਂ। 10 ਮਈ ਨੂੰ ਚੋਣਾਂ ਹੋਈਆਂ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਯਾਨੀ ਕਿ ਚੋਣਾਂ ਦੇ ਨਤੀਜੇ ਆਉਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ 13 ਅਪ੍ਰੈਲ ਨੂੰ ਜਾਰੀ ਕੀਤਾ ਜਾਵੇਗੀ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਤਾਰੀਖ਼ 20 ਅਪ੍ਰੈਲ ਹੈ ਅਤੇ 24 ਅਪ੍ਰੈਲ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ- 'ਹੇਟ ਸਪੀਚ' ਖ਼ਿਲਾਫ਼ SC ਦੀ ਦੋ-ਟੁੱਕ, ਸਿਰਫ਼ ਮਾਮਲਾ ਦਰਜ ਕਰਨ ਨਾਲ ਨਹੀਂ ਸੁਲਝੇਗੀ ਸਮੱਸਿਆ

ਰਾਜੀਵ ਕੁਮਾਰ ਨੇ ਅੱਗੇ ਕਿਹਾ ਕਿ ਸੂਬੇ ਵਿਚ ਕੁੱਲ 5.21 ਕਰੋੜ ਵੋਟਰ ਹਨ। 100 ਤੋਂ ਵਧੇਰੇ ਉਮਰ ਦੇ 16 ਹਜ਼ਾਰ ਵੋਟਰ ਹਨ। 24 ਮਈ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਹੋਵੇਗੀ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰ ਘਰ ਤੋਂ ਵੋਟ ਪਾਉਣ ਦੀ ਸਹੂਲਤ ਮਿਲੇਗੀ। ਇਕ ਅਪ੍ਰੈਲ ਨੂੰ ਜਿਨ੍ਹਾਂ ਦੀ ਉਮਰ 18 ਸਾਲ ਹੋ ਰਹੀ ਹੈ, ਉਹ ਵੀ ਵੋਟ ਪਾ ਸਕਣਗੇ। 224 ਅਜਿਹੇ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚ ਯੂਥ ਕਰਮਚਾਰੀ ਤਾਇਨਾਤ ਰਹਿਣਗੇ। ਵੋਟਰਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਚੋਣ ਕਮਿਸ਼ਨਰ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਾਉਣ ਸਾਡਾ ਟੀਚਾ ਹੈ।

ਇਹ ਵੀ ਪੜ੍ਹੋ- Amarnath Yatra 2023: ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਮਿਲੇਗੀ ਖ਼ਾਸ ਸੁਵਿਧਾ

ਦੱਸ ਦੇਈਏ ਕਿ ਕਰਨਾਟਕ 'ਚ 24 ਮਈ ਨੂੰ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇੱਥੇ ਪਿਛਲੀ ਵਾਰ ਮਈ 2018 ਵਿਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਕਰਨਾਟਕ ਵਿਚ 224 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 104 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉੱਥੇ ਹੀ ਕਾਂਗਰਸ 80 ਤੇ ਜਦ (ਯੂ) ਨੇ 37 ਸੀਟਾਂ ਜਿੱਤੀਆਂ ਸਨ। ਹਾਲਾਂਕਿ ਕਿਸੇ ਦਲ ਨੂੰ ਬਹੁਮਤ ਨਹੀਂ ਮਿਲਿਆ ਸੀ।

ਇਹ ਵੀ ਪੜ੍ਹੋ-  ਪੰਜਾਬ 'ਚ 47 ਤੇ ਹਰਿਆਣਾ 'ਚ ਸਿਰਫ 29 ਫ਼ੀਸਦੀ ਸਕੂਲਾਂ 'ਚ ਇੰਟਰਨੈੱਟ, ਜਾਣੋ ਕਿਹੜਾ ਸੂਬਾ ਟਾਪ 'ਤੇ

ਅਜਿਹੇ ਵਿਚ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) (JDS) ਨੇ ਮਿਲ ਕੇ ਸਰਕਾਰ ਬਣਾਈ ਸੀ। ਜੇ. ਡੀ. ਐੱਸ. ਨੇਤਾ ਕੁਮਾਰਸਵਾਮੀ ਗਠਜੋੜ ਸਰਕਾਰ ਵਿਚ ਮੁੱਖ ਮੰਤਰੀ ਬਣੇ ਸਨ। ਕਰੀਬ 14 ਮਹੀਨਿਆਂ ਬਾਅਦ ਕਈ ਕਾਂਗਰਸੀ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਜਪਾ 'ਚ ਚਲੇ ਗਏ ਸਨ। ਇਸ ਨਾਲ ਕੁਮਾਰਸਵਾਮੀ ਸਰਕਾਰ ਡਿੱਗ ਗਈ ਸੀ। ਇਸ ਤੋਂ ਬਾਅਦ ਭਾਜਪਾ ਨੇ ਬੀ. ਐੱਸ. ਯੇਦੀਯੁਰੱਪਾ ਦੀ ਅਗਵਾਈ ਵਿਚ ਸਰਕਾਰ ਬਣਾਈ ਸੀ। ਹਾਲਾਂਕਿ ਦੋ ਸਾਲ ਬਾਅਦ ਯੇਦੀਯੁਰੱਪਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਬਸਵਰਾਜ ਬੋਮਈ ਸੂਬੇ ਦੇ ਮੁੱਖ ਮੰਤਰੀ ਬਏ। ਕਹਿਣ ਦਾ ਭਾਵ ਹੈ ਕਿ ਕਰਨਾਟਕ 'ਚ ਪਿਛਲੇ 5 ਸਾਲ ਸਿਆਸੀ ਤੌਰ 'ਤੇ ਕਾਫੀ ਉਥਲ-ਪੁਥਲ ਵਾਲੇ ਰਹੇ।  


 


Tanu

Content Editor

Related News