ਚਿੰਤਾਜਨਕ: ਕਰਨਾਟਕ ’ਚ ਤੀਜੀ ਲਹਿਰ ਦਾ ਖ਼ੌਫ, 5 ਦਿਨਾਂ ’ਚ 242 ਬੱਚੇ ਕੋਰੋਨਾ ਪੀੜਤ

08/11/2021 6:18:58 PM

ਬੇਂਗਲੁਰੂ— ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਵਿਗਿਆਨੀਆਂ ਅਤੇ ਮਾਹਰਾਂ ਵਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੇਸ਼ ’ਚ ਦਸਤਕ ਦੇ ਸਕਦੀ ਹੈ। ਅਜਿਹੇ ਵਿਚ ਦੇਸ਼ ਦੇ ਸੂਬੇ ਕਰਨਾਟਕ ’ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ੌਫ ਵਧ ਗਿਆ ਹੈ। ਇੱਥੇ ਪਿਛਲੇ 5 ਦਿਨਾਂ ਵਿਚ 242 ਬੱਚੇ ਕੋਰੋਨਾ ਪੀੜਤ ਪਾਏ ਗਏ ਹਨ। ਸਿਹਤ ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਗਿਣਤੀ ਹੋਰ ਵਧ ਸਕਦੀ ਹੈ। ਅਜਿਹੀ ਚਿੰਤਾਜਨਕ ਖ਼ਬਰ ਇਕ ਵਾਰ ਫਿਰ ਪਹਿਲਾਂ ਦੀ ਭਵਿੱਖਬਾਣੀ ਨੂੰ ਸਹੀ ਸਾਬਤ ਕਰ ਰਹੀ ਹੈ ਕਿ ਮਹਾਮਾਰੀ ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਇਹ ਵੀ ਪੜ੍ਹੋ : ਕੋਵਿਡ-19: ਦੇਸ਼ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 140 ਦਿਨ ’ਚ ਸਭ ਤੋਂ ਘੱਟ

ਬੇਂਗਲੁਰੂ ਦੀ ਇਕ ਨਾਗਰਿਕ ਬਾਡੀਜ਼ ਬੀ. ਬੀ. ਐੱਮ. ਪੀ. ਮੁਤਾਬਕ 19 ਸਾਲ ਤੋਂ ਘੱਟ ਉਮਰ ਦੇ 242 ਬੱਚੇ ਪਿਛਲੇ 5 ਦਿਨਾਂ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 9 ਸਾਲ ਤੋਂ ਘੱਟ ਉਮਰ ਦੇ 106 ਬੱਚਿਆਂ ਅਤੇ 9 ਤੋਂ 19 ਸਾਲ ਦਰਮਿਆਨ 136 ਬੱਚਿਆਂ ਦੇੇ ਬੇਂਗਲੁਰੂ ’ਚ ਪਿਛਲੇ 5 ਦਿਨਾਂ ’ਚ ਸਕਾਰਾਤਮਕ ਟੈਸਟ ਕੀਤੇ ਹਨ। ਓਧਰ ਸਿਹਤ ਅਧਿਕਾਰੀਆਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਵਿਚ ਰੱਖਣ ਅਤੇ ਕੋਵਿਡ-19 ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਬਜ਼ੁਰਗਾਂ ਦੇ ਮੁਕਾਬਲੇ ਬੱਚਿਆਂ ਦੀ ਰੋਗ-ਪ੍ਰਤੀਰੋਧਕ ਸ਼ਕਤੀ ਘੱਟ ਹੁੰਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਗਿੱਣਤੀ ਕੁਝ ਦਿਨਾਂ ਦੇ ਅੰਦਰ ‘ਤਿੰਨ ਗੁਣਾ’ ਹੋ ਜਾਵੇਗੀ ਅਤੇ ਬੱਚਿਆਂ ਲਈ ਇਹ ਬਹੁਤ ਵੱਡਾ ਖ਼ਤਰਾ ਹੈ। ਦੱਸ ਦੇਈਏ ਕਿ ਕਰਨਾਟਕ ਵਿਚ ਪਿਛਲੇ ਇਕ ਮਹੀਨੇ ਵਿਚ ਰੋਜ਼ਾਨਾ ਲੱਗਭਗ 1500 ਨਵੇਂ ਕੋਵਿਡ-19 ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਕੋਵਿਸ਼ੀਲਡ ਤੇ ਕੋਵੈਕਸੀਨ ਦੀ ਮਿਕਸ ਖੁਰਾਕ 'ਤੇ ਸਟੱਡੀ ਨੂੰ DCGI ਦੀ ਮਨਜ਼ੂਰੀ

ਕੀ ਹੈ ਸੂਬਾ ਸਰਕਾਰ ਦੀ ਤਿਆਰੀ—
ਕਰਨਾਟਕ ਸਰਕਾਰ ਨੇ ਸੂਬੇ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੂੰ ਕੰਟਰੋਲ ਕਰਨ ਲਈ ਸਖ਼ਤ ਕਦਮ ਚੁੱਕੇ ਹਨ। ਸੂਬਾ ਸਰਕਾਰ ਨੇ ਕੱਲ੍ਹ ਹੀ ਭਾਰਤੀ ਰੇਲਵੇ ਨੂੰ ਬੇਨਤੀ ਕੀਤੀ ਸੀ ਕਿ ਉਹ ਕੇਰਲ ਅਤੇ ਮਹਾਰਾਸ਼ਟਰ ਤੋਂ ਸੂਬੇ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟਰੇਨਾਂ ’ਚ ਚੜ੍ਹਨ ਤੋਂ ਪਹਿਲਾਂ ਲਾਜ਼ਮੀ ਕੋਵਿਡ-19 ਟੈਸਟ ਕਰਵਾਏ। ਇਸ ਤੋਂ ਇਲਾਵਾ ਕੇਰਲ ਅਤੇ ਮਹਾਰਾਸ਼ਟਰ ਤੋਂ ਦਾਖ਼ਲੇ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਸੂਬੇ ’ਚ ਦਾਖ਼ਲ ਹੋਣ ਦੀ ਆਗਿਆ ਹੈ ਪਰ ਯਾਤਰੀ ਆਪਣਾ 72 ਘੰਟਿਆਂ ਦਾ ਆਰ. ਟੀ. ਪੀ. ਸੀ. ਆਰ. ਟੈਸਟ ਸਰਟੀਫ਼ਿਕੇਟ ਦਿਖਾ ਕੇ ਹੀ ਐਂਟਰੀ ਕਰ ਸਕਦੇ ਹਨ। ਰਿਪੋਰਟਾਂ ਮੁਤਾਬਕ ਸਰਕਾਰ 16 ਅਗਸਤ ਤੋਂ ਅੰਸ਼ਿਕ ਤਾਲਾਬੰਦੀ ਲਾ ਸਕਦੀ ਹੈ।

ਇਹ ਵੀ ਪੜ੍ਹੋ : ਆਜ਼ਾਦੀ ਦਾ ਜਸ਼ਨ ਹੋਵੇਗਾ ਦੁੱਗਣਾ; ਭਲਕੇ ਇਸਰੋ ਲਗਾਏਗਾ ਪੁਲਾੜ ’ਚ ਵੱਡੀ ਛਲਾਂਗ, ਉਲਟੀ ਗਿਣਤੀ ਸ਼ੁਰੂ


Tanu

Content Editor

Related News