ਕਰਨਾਟਕ : ਯੇਦੀਯੁਰੱਪਾ ਨੇ ਕੀਤੀ ਮੰਤਰੀਆਂ ਦੇ ਵਿਭਾਗਾਂ ਦੀ ਵੰਡ

Monday, Aug 26, 2019 - 10:28 PM (IST)

ਕਰਨਾਟਕ : ਯੇਦੀਯੁਰੱਪਾ ਨੇ ਕੀਤੀ ਮੰਤਰੀਆਂ ਦੇ ਵਿਭਾਗਾਂ ਦੀ ਵੰਡ

ਨਵੀਂ ਦਿੱਲੀ - ਪਹਿਲੀ ਵਾਰ ਕਰਨਾਟਕ ’ਚ 3 ਉਪ ਮੁੱਖ ਮੰਤਰੀ ਹੋਣਗੇ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ 17 ਨਵੇਂ ਨਿਯੁਕਤ ਮੰਤਰੀਆਂ ਨੂੰ ਸੋਮਵਾਰ ਨੂੰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ। ਇਨਾਂ ਮੰਤਰੀਆਂ ਨੂੰ ਕਰੀਬ ਇਕ ਹਫਤੇ ਪਹਿਲਾਂ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਸੀ। 3 ਉਪ ਮੁੱਖ ਮੰਤਰੀਆਂ ’ਚ ਗੋਵਿੰਦ ਕਰਜ਼ੋ ਨੂੰ ਪੀ. ਡਬਲਯੂ. ਡੀ. ਅਤੇ ਸਮਾਜ ਕਲਿਆਮ, ਅਸ਼ਵਤਥ ਨਾਰਾਇਮ ਨੂੰ ਉੱਚ ਸਿੱਖਿਆ, ਆਈ. ਟੀ. ਅਤੇ ਬੀ. ਟੀ. ਵਿਗਿਆਨ ਅਤੇ ਤਕਨਾਲੋਜੀ ਅਤੇ ਲਕਸ਼ਮਣ ਸਾਵਦੀ ਨੂੰ ਪਰਿਵਹਨ ਵਿਭਾਗ ਦਾ ਜ਼ਿੰਮਾ ਦਿੱਤਾ ਗਿਆ ਹੈ। ਬਸਵਰਾਜ ਬੋਮੱਈ ਨੂੰ ਗ੍ਰਹਿ ਵਿਭਾਗ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਟਾਰ ਨੂੰ ਵੱਡੇ ਅਤੇ ਮੱਧ ਪੱਧਰੀ ਉਦਯੋਗ ਦਾ ਮੰਤਰਾਲਾ, 2 ਸਾਬਕਾ ਉਪ ਮੁੱਖ ਮੰਤਰੀ ਕੇ. ਐੱਸ. ਈਸ਼ਵਰਅੱਪਾ ਅਤੇ ਆਰ. ਅਸ਼ੋਕ ਨੂੰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਦਾ ਵਿਭਾਗ ਦਿੱਤਾ ਗਿਆ ਹੈ। ਸੀਨੀਅਰ ਨੇਤਾ ਬੀ ਸ਼੍ਰੀਰਾਮੁਲੂ ਨੂੰ ਸਿਹਤ ਅਤੇ ਪਰਿਵਾਰ ਕਲਿਆਮ ਮੰਤਰੀ ਬਣਾਇਆ ਗਿਆ ਹੈ ਜਦਕਿ ਐੱਸ. ਸੁਰੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਦਾ ਵਿਭਾਗ ਦਿੱਤਾ ਗਿਆ ਹੈ।

ਹੋਰ ਮੰਤਰੀਆਂ ’ਚ ਵੀ ਸੋਮੰਨਾ (ਆਵਾਸ), ਸੀ. ਟੀ. ਰਵੀ (ਸੈਰ ਸਪਾਟਾ, ਕੱਨੜ੍ਹ ਅਤੇ ਸੰਸਿਤੀ), ਬਸਵਰਾਜ ਬੋਮੱਈ (ਗ੍ਰਹਿ), ਕੋਟਾ ਸ਼੍ਰੀਨਿਵਾਰ ਪੁਜਾਰੀ (ਬੰਦਰਗਾਹ ਅਤੇ ਇਨਲੈਂਡ ਟਰਾਂਸਪੋਰਟ), ਜੇ. ਸੀ. ਮਧੂਸਵਾਮੀ (ਕਾਨੂੰਨ, ਸੰਸਦੀ ਮਾਮਲੇ ’ਤੇ ਲਘੂ ਸਿੰਚਾਈ) ਸ਼ਾਮਲ ਹਨ। ਸੀ. ਸੀ. ਪਾਟਿਲ ਨੂੰ ਖਾਨ ਅਤੇ ਭੂ-ਗਰਭ, ਐੱਚ ਨਾਗੇਸ਼ ਨੂੰ ਆਬਕਾਰੀ, ਪ੍ਰਭੂ ਚ੍ਵਹਾਣ ਨੂੰ ਪਸ਼ੂ-ਪਾਲਣ ਅਤੇ ਸ਼ਸ਼ੀਕਲਾ ਜੋਲੇ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ।


author

Khushdeep Jassi

Content Editor

Related News