ਕਰਨਾਟਕ ਮਾਮਲਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਲਈ ਖਤਰਾ : ਮਮਤਾ

Wednesday, Jul 10, 2019 - 08:55 PM (IST)

ਕਰਨਾਟਕ ਮਾਮਲਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਲਈ ਖਤਰਾ : ਮਮਤਾ

ਨਵੀਂ ਦਿੱਲੀ— ਕਰਨਾਟਕ 'ਚ ਰਾਜਨੀਤਿਕ ਘਮਾਸਾਮ ਹੁਣ ਵੀ ਜਾਰੀ ਹੈ। ਇਹ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਮਾਮਲੇ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੀ ਵੀ ਪ੍ਰਤੀਕਿਰਿਆ ਆਈ ਹੈ। ਮਮਤਾ ਬਨਰਜੀ ਨੇ ਕਿਹਾ ਕਿ ਸਾਨੂੰ ਮੀਡੀਆ ਦੇ ਰਾਹੀਂ ਪਤਾ ਚੱਲਿਆ ਕਿ ਕਾਂਗਰਸ ਵਿਧਾਇਕਾਂ ਬੰਦ ਕਰ ਦਿੱਤਾ ਗਿਆ ਸੀ।
ਮਮਤਾ ਬਨਰਜੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਨੂੰ ਵੀ ਇੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਮਮਤਾ ਬਨਰਜੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੀਡੀਆ ਨੂੰ ਵੀ ਇੱਥੇ ਨਹੀਂ ਜਾਣ ਦਿੱਤਾ ਜਾ ਰਿਹਾ। ਭਾਰਤੀ ਜਨਤਾ ਪਾਰਟੀ ਵਿਧਾਇਕਾਂ ਦੀ ਖਰੀਦ-ਫਰੋਖਤ ਕਰ ਰਹੀ ਹੈ। ਕੁਝ ਦਿਨ ਪਹਿਲਾਂ ਬੀ.ਜੇ.ਪੀ. ਨੇ ਲੋਕ ਸਭਾ ਚੋਣ ਜਿੱਤੀ ਸੀ। ਉਨ੍ਹਾਂ ਨੇ ਦੇਸ਼ ਦੀ ਦੇਖ-ਭਾਲ ਕਰਨੀ ਚਾਹੀਦੀ। ਬੀ.ਜੇ.ਪੀ. ਇੰਨ੍ਹੀ ਲਾਲਚੀ ਕਿਉਂ ਹੈ? ਇਹ ਗੰਦੀ ਰਾਜਨੀਤੀ ਹੈ।
ਮਮਤਾ ਬਨਰਜੀ ਨੇ ਕਿਹਾ ਕਿ ਅੱਜ ਕੋਈ ਪਾਰਟੀ ਸੱਤਾ 'ਚ ਹੈ, ਕੱਲ ਕੋਈ ਹੋਰ ਸੱਤਾ 'ਚ ਹੋਵੇਗੀ। ਇਹ ਮੁਸ਼ਕਲ ਦਾ ਸਮਾਂ ਹੈ। ਅਸੀਂ ਖੇਤਰੀ ਪਾਰਟੀਆਂ ਦਾ ਸਮਰਥਨ ਕਰਦੇ ਹਾਂ। ਕਰਨਾਟਕ ਤੋਂ ਬਾਅਦ ਉਹ (ਬੀ.ਜੇ.ਪੀ) ਮੱਧ ਪ੍ਰਦੇਸ਼ ਅਤੇ ਰਾਜਸਥਾਨ ਜਾਣਗੇ। ਮੈਨੂੰ ਲੱਗਦਾ ਹੈ ਕਿ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕ ਪਾਸੇ ਹੋਣਾ ਚਾਹੀਦਾ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਇਸ ਦੇ ਖਿਲਾਫ ਇਕ ਪਾਸੇ ਹੋਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਕਰਨਾਟਕ ਇਨ੍ਹਾਂ ਦਿਨਾਂ 'ਚ ਸਿਆਸੀ ਮੁਸ਼ਕਲ ਤੋਂ ਚੱਲ ਰਹੀ ਹੈ। ਕਾਂਗਰਸ-ਜੇ.ਡੀ.ਐੱਫ. ਦੇ 13 ਵਿਧਾਇਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਜਨਤਾ ਪਾਰਟੀ  'ਤੇ ਹਾਰਸ ਟ੍ਰੇਡਿੰਗ ਦਾ ਦੋਸ਼ ਲੱਗ ਰਿਹਾ ਹੈ। ਬੀ.ਜੇ.ਪੀ. ਕਰਨਾਟਕ ਦੇ ਪ੍ਰਦੇਸ਼ ਪ੍ਰਧਾਨ ਬੀ.ਐੱਸ. ਯੇਦਿਪੁਰੱਪਾ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਜੇ.ਡੀ.ਪੀ.-ਕਾਂਗਰਸ ਦੀ ਸਰਕਾਰ ਅਲਪਮਤ 'ਚ ਹੈ। ਇਸ ਲਈ ਸਰਕਾਰ ਹੁਣ ਵੀ ਡਿੱਗ ਸਕਦੀ ਹੈ। 
ਉੱਥੇ ਹੀ ਬੀ.ਜੇ.ਪੀ. ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਸੰਪਰਕ 'ਚ ਅਸਤੀਫੇ ਦੇਣ ਵਾਲੇ ਕਈ ਵਿਧਾਇਕ ਹਨ। ਕਰਨਾਟਕ 'ਚ ਬੀ.ਜੇ.ਪੀ. ਦੇ ਕੋਲ ਪਹਿਲਾਂ ਤੋਂ ਹੀ 105 ਵਿਧਾਇਕ ਹਨ। 224 ਵਿਧਾਨ ਸਭਾ ਵਾਲੇ ਕਰਨਾਟਕ 'ਚ ਬਹੁਮਤ ਦਾ ਅੰਕੜਾ ਛੂਣ ਦਾ ਦਾਅਵਾ ਬੀ.ਜੇ.ਪੀ. ਦੇ ਨੇਤਾ ਕਰ ਰਹੇ ਹਨ। ਅਜਿਹੇ 'ਚ ਕਾਂਗਰਸ-ਜੇ.ਡੀ.ਐੱਸ. ਦੀ ਸਰਕਾਰ ਖਤਰੇ 'ਚ ਹੈ। ਉੱਥੇ ਹੀ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਲਗਾਤਾਰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉੱਥੇ ਹੀ ਕਰਨਾਟਕ ਸਿਆਸੀ ਮੁਸ਼ਕਲ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਕਾਂਗਰਸ ਅਤੇ ਜੇ.ਡੀ.ਐੱਸ. ਦੇ 10 ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਪ੍ਰਧਾਨ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਬਾਗੀ ਵਿਧਾਇਕਾਂ ਵਲੋਂ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਪੀਕਰ ਆਪਣੀ ਜਿੰਮੇਵਾਰੀ ਦਾ ਪਾਲਣਾ ਨਹੀਂ ਕਰ ਰਹੇ ਹਨ। ਕਰਨਾਟਕ 'ਚ ਅਜੀਬ ਪਰੀਸਥਿਤੀ ਹੈ। ਵਿਧਾਇਕਾਂ ਨੂੰ ਜਨਤਾ ਦੇ ਵਿਚਾਲੇ ਦੋਬਾਰਾ ਜਾਣਾ ਵੀ ਹੈ।


author

satpal klair

Content Editor

Related News