ਅਮਿਤ ਸ਼ਾਹ ਨੂੰ ਮਿਲੇ ਯੇਦਿਯੁਰੱਪਾ, 20 ਅਗਸਤ ਨੂੰ ਹੋ ਸਕਦੀ ਹੈ ਕਰਨਾਟਕ ''ਚ ਕੈਬਨਿਟ ਬੈਠਕ

Saturday, Aug 17, 2019 - 10:55 PM (IST)

ਅਮਿਤ ਸ਼ਾਹ ਨੂੰ ਮਿਲੇ ਯੇਦਿਯੁਰੱਪਾ, 20 ਅਗਸਤ ਨੂੰ ਹੋ ਸਕਦੀ ਹੈ ਕਰਨਾਟਕ ''ਚ ਕੈਬਨਿਟ ਬੈਠਕ

ਨਵੀਂ ਦਿੱਲੀ— ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਨੇ ਸ਼ਨੀਵਾਰ ਨੂੰ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਕਰਨਾਟਕ 'ਚ ਆਏ ਹੜ੍ਹ ਨਾਲ ਸਬੰਧਿਤ ਮੁੱਦਿਆਂ ਤੋਂ ਇਲਾਵਾ ਕਰਨਾਟਕ 'ਚ ਪੈਂਡਿੰਗ ਕੈਬਨਿਟ ਵਿਸਥਾਰ 'ਤੇ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਕਰਨਾਟਕ 'ਚ ਕੈਬਨਿਟ ਵਿਸਥਾਨ 'ਤੇ ਲੱਗਾ ਡੈਡਲਾਕ ਖਤਮ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਯੇਦਿਯੁਰੱਪਾ ਨੇ 26 ਜੁਲਾਈ ਨੂੰ ਕਰਨਾਟਕ ਦੇ ਸੀ.ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਉਦੋਂ ਤੋਂ ਉਹ ਕੈਬਨਿਟ ਦਾ ਵਿਸਥਾਰ ਨਹੀਂ ਕਰ ਸਕੇ ਹਨ।

ਕੈਬਨਿਟ ਵਿਸਥਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਵਿਰੋਧੀ ਦੀ ਨਿੰਦਾ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਉਨ੍ਹਾਂ ਨੇ ਕਰਨਾਟਕ ਦੀ ਹੜ੍ਹ ਤੋਂ ਬਾਅਦ ਦੇ ਹਾਲਾਤ 'ਤੇ ਚਰਚਾ ਕੀਤੀ ਪਰ ਅਸਲੀ ਮੁੱਦਾ ਕਰਨਾਟਕ 'ਚ ਸਰਕਾਰ ਦੇ ਵਿਸਥਾਨ ਦਾ ਸੀ। ਹੁਣ 20 ਅਗਸਤ ਨੂੰ ਕਰਨਾਟਕ ਵਿਧਾਨ ਸਭਾ 'ਚ ਬੀਜੇਪੀ ਲੈਜਿਸਲੇਟਿਵ ਪਾਰਟੀ ਮੀਟਿੰਗ ਸੱਦੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕਰਨਟਾਕ ਸਰਕਾਰ 'ਚ ਕੈਬਨਿਟ ਦਾ ਵਿਸਥਾਰ ਹੋ ਜਾਵੇਗਾ।


author

Inder Prajapati

Content Editor

Related News