ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
Tuesday, Nov 30, 2021 - 02:56 PM (IST)
ਕਰਨਾਲ (ਕੇਸੀ ਆਰੀਆ)— ਹਰਿਆਣਾ ਦੇ ਜ਼ਿਲ੍ਹਾ ਕਰਨਾਲ ’ਚ ਇਕ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਸ ਨੇ ਇਸ ਕਤਲ ਦੇ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਮਿ੍ਰਤਕ ਦੀ ਪਤਨੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਦਰਅਸਲ ਕਰਨਾਲ ਦੇ ਰਹਿਣ ਵਾਲੇ ਅਮਨਦੀਪ ਦੇ ਕਤਲ ਦੇ ਮਾਮਲੇ ਵਿਚ ਪੁਲਸ ਨੇ ਉਸ ਦੀ ਪਤਨੀ ਰਵਿੰਦਰ ਕੌਰ, ਪ੍ਰੇਮੀ ਸੰਨੀ ਅਤੇ ਉਸ ਦੇ ਦੋਸਤ ਕੁਣਾਲ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਦਕਿ ਇਕ ਹੋਰ ਦੋਸ਼ੀ ਮਨੀ ਅਜੇ ਫਰਾਰ ਹੈ। ਪੁਲਸ ਤਿੰਨੋਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਇਸ ਤਰ੍ਹਾਂ ਪੁਲਸ ਨੇ ਅਮਨਦੀਪ ਦੇ ਕਤਲ ਕੇਸ ਦੀ ਅੰਨ੍ਹੀ ਗੁੱਥੀ ਨੂੰ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿ੍ਰਤਕ ਦੀ ਪਤਨੀ ਦਾ ਅਫੇਅਰ ਉਸ ਦੇ ਵਿਆਹ ਤੋਂ ਪਹਿਲਾਂ ਸਕੂਲ ਦੇ ਸਮੇਂ ਤੋਂ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ
ਰਵਿੰਦਰ ਕੌਰ ਦਾ ਸਕੂਲ ਟਾਈਮ ਤੋਂ ਸੀ ਅਫੇਅਰ—
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਗੰਗਾਰਾਮ ਪੂਨੀਆ ਨੇ ਦੱਸਿਆ ਕਿ ਰਵਿੰਦਰ ਕੌਰ ਉਰਫ਼ ਰਿੰਪੀ ਦਾ ਅੰਬਾਲਾ ਦੇ ਸੰਨੀ ਨਾਲ ਸਕੂਲ ਵਿਚ ਪੜ੍ਹਦੇ ਸਮੇਂ ਤੋਂ ਅਫੇਅਰ ਚੱਲ ਰਿਹਾ ਸੀ। ਰਿੰਪੀ ਦਾ ਵਿਆਹ ਤੋਂ ਬਾਅਦ ਵੀ ਪਿਆਰ ਘੱਟ ਨਹੀਂ ਹੋਇਆ ਅਤੇ ਉਸ ਨੇ ਆਪਣੇ ਪਤੀ ਅਮਨਦੀਪ ਨਾਲ ਗੱਲ ਕਰ ਕੇ ਪੂਰੀ ਕਹਾਣੀ ਵਿਆਹ ਤੋਂ ਬਾਅਦ ਹੀ ਦੱਸ ਦਿੱਤੀ ਸੀ। ਜਿਸ ਤੋਂ ਬਾਅਦ ਅਮਨਦੀਪ ਨੇ ਪਤਨੀ ਰਵਿੰਦਰ ਨੂੰ ਸੰਨੀ ਨਾਲ ਗੱਲਬਾਤ ਕਰਨ ਦੀ ਆਗਿਆ ਦੇ ਦਿੱਤੀ ਸੀ। ਇਸ ਤੋਂ ਬਾਅਦ ਗੱਲ ਜ਼ਿਆਦਾ ਵੱਧਦੀ ਗਈ। ਜਦੋਂ ਵੀ ਅਮਨਦੀਪ, ਰਵਿੰਦਰ ਕੌਰ ਨੂੰ ਕਿਤੇ ਘੁਮਾਉਣ ਲਈ ਲੈ ਜਾਂਦਾ ਤਾਂ ਉਹ ਸੰਨੀ ਨੂੰ ਵੀ ਨਾਲ ਲੈ ਕੇ ਜਾਣ ਦੀ ਜਿੱਦ ਕਰਦੀ ਸੀ।
ਇਹ ਵੀ ਪੜ੍ਹੋ : ਕੇਂਦਰ ਨੇ ਮੰਨੀ ਕਿਸਾਨਾਂ ਦੀ ਇਕ ਹੋਰ ਮੰਗ, ਖੇਤੀਬਾੜੀ ਮੰਤਰੀ ਬੋਲੇ- ਹੁਣ ਘਰਾਂ ਨੂੰ ਪਰਤਣ ਕਿਸਾਨ
ਪਤੀ ਦੀ ਮੌਤ ਦਾ ਨਹੀਂ ਕੋਈ ਅਫ਼ਸੋਸ—
ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਰਵਿੰਦਰ ਕੌਰ ਆਪਣੀ ਭੈਣ ਦੇ ਵਿਆਹ ’ਚ ਅੰਬਾਲਾ ਗਈ ਹੋਈ ਸੀ। ਅਮਨਦੀਪ ਵਿਆਹ ਤੋਂ ਆ ਚੁੱਕਾ ਸੀ। 24 ਨਵੰਬਰ ਦੀ ਰਾਤ ਨੂੰ ਸੰਨੀ ਨੇ ਅਮਨਦੀਪ ਨੂੰ ਅਫੀਮ ਲੈਣ ਲਈ ਬੁਲਾਇਆ ਅਤੇ ਆਪਣੇ ਦੋਸਤ ਕੁਣਾਲ ਅਤੇ ਮਨੀ ਪੇਂਟਰ ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਅਮਨਦੀਪ ਨੂੰ ਅਫੀਮ ਦੇਣ ਤੋਂ ਬਾਅਦ ਖੇਤਾਂ ’ਚ ਲਿਜਾ ਕੇ ਉਸ ’ਤੇ ਹਥੌੜੇ ਨਾਲ ਵਾਰ ਕੀਤੇ ਅਤੇ ਉਸ ਦਾ ਕਤਲ ਕਰ ਦਿੱਤਾ। ਉੱਥੇ ਹੀ ਪੁਲਸ ਨੇ ਦੱਸਿਆ ਕਿ ਰਵਿੰਦਰ ਕੌਰ ਨੂੰ ਆਪਣੇ ਪਤੀ ਦੀ ਮੌਤ ਦਾ ਕੋਈ ਅਫ਼ਸੋਸ ਨਹੀਂ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ
ਪਰਿਵਾਰ ਨੂੰ ਕਦੇ ਨਹੀਂ ਹੋਇਆ ਸ਼ੱਕ—
ਓਧਰ ਪਰਿਵਾਰ ਨੇ ਦੱਸਿਆ ਕਿ ਅਮਨਦੀਪ ਦਾ ਸਾਲ 2016 ’ਚ ਅੰਬਾਲਾ ਵਾਸੀ ਰਵਿੰਦਰ ਕੌਰ ਨਾਲ ਵਿਆਹ ਹੋਇਆ ਸੀ। ਹੁਣ ਵਿਆਹ ਨੂੰ 5 ਸਾਲ ਬੀਤ ਚੁੱਕੇ ਹਨ। ਦੋਹਾਂ ਦੀ ਡੇਢ ਸਾਲ ਦੀ ਧੀ ਹੈ। ਪਰਿਵਾਰ ਨੇ ਦੱਸਿਆ ਕਿ ਰਵਿੰਦਰ ਕੌਰ ਕੋਈ ਵੀ ਕੰਮ ਇਕੱਲੇ ਨਹੀਂ ਕਰਦੀ ਸੀ। ਜਦੋਂ ਵੀ ਕੋਈ ਕੰਮ ਕਰਦੀ, ਉਦੋਂ ਉਹ ਆਪਣੇ ਨਾਲ ਪਤੀ ਅਮਨਦੀਪ ਨੂੰ ਲੈ ਕੇ ਜਾਂਦੀ। ਕਦੇ ਉਸ ਨੂੰ ਫੋਨ ’ਤੇ ਵੀ ਕਿਸੇ ਨਾਲ ਗੱਲਬਾਤ ਕਰਦੇ ਨਹੀਂ ਵੇਖਿਆ। ਅਜਿਹੇ ਵਿਚ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਰਵਿੰਦਰ ਕੌਰ ’ਤੇ ਸ਼ੱਕ ਨਹੀਂ ਹੋਇਆ।
ਇਹ ਵੀ ਪੜ੍ਹੋ : ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ
ਦੋਹਾਂ ਨੂੰ ਵੱਖ ਹੋਣ ਦਾ ਸੀ ਡਰ—
ਰਵਿੰਦਰ ਕੌਰ ਅਤੇ ਪ੍ਰੇਮੀ ਸੰਨੀ ਨੂੰ ਡਰ ਸੀ ਕਿ ਅਮਨਦੀਪ ਕਿਤੇ ਦੋਹਾਂ ਨੂੰ ਵੱਖ ਹੋਣ ਲਈ ਮਨਾ ਨਾ ਕਰ ਦੇਵੇ, ਇਸ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।