ਕਰਨਾਲ ਕੋਰਟ 'ਚ ਪੇਸ਼ੀ ਲਈ ਆਏ ਅੱਤਵਾਦੀ ਕਰੀਮ ਟੁੰਡਾ 'ਤੇ ਹਮਲਾ

Monday, Oct 30, 2017 - 06:23 PM (IST)

ਕਰਨਾਲ ਕੋਰਟ 'ਚ ਪੇਸ਼ੀ ਲਈ ਆਏ ਅੱਤਵਾਦੀ ਕਰੀਮ ਟੁੰਡਾ 'ਤੇ ਹਮਲਾ

ਕਰਨਾਲ (ਕਮਲ ਮਿੱਡਾ)— ਪੇਸ਼ੀ 'ਤੇ ਲਿਆਏ ਅੱਤਵਾਦੀ ਅਬਦੁਲ ਕਰੀਮ ਟੁੰਡਾ 'ਤੇ ਕਰਨਾਲ ਕੋਰਟ 'ਚ ਹਮਲਾ ਹੋ ਗਿਆ। ਟੁੰਡਾ ਦੇ ਨਾਲ ਇਕ ਹੋਰ ਪੇਸ਼ੀ 'ਤੇ ਆਏ ਕੈਦੀ ਨੇ ਕੁੱਟਮਾਰ ਕੀਤੀ। ਉਨ੍ਹਾਂ ਨੇ ਕਰਨਾਲ ਕੋਰਟ 'ਚ ਪੇਸ਼ 'ਤੇ ਲਿਆਇਆ ਗਿਆ ਸੀ। ਸੂਚਨਾ ਦੇ ਬਾਅਦ ਮੌਕੇ 'ਤੇ ਭਾਰੀ ਪੁਲਸ ਮੌਜੂਦ ਹੈ। ਸਖ਼ਤ ਸੁਰੱਖਿਆ 'ਚ ਉਨ੍ਹਾਂ ਨੂੰ ਯੂ.ਪੀ ਲਿਜਾਇਆ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੀ ਪੁਲਸ ਟੁੰਡਾ ਨੂੰ ਕਰਨਾਲ ਕੋਰਟ 'ਚ ਪੇਸ਼ੀ ਲਈ ਲੈ ਕੇ ਆਈ ਸੀ। 
ਜਾਣਕਾਰੀ ਮੁਤਾਬਕ ਟੁੰਡਾ 'ਤੇ ਇਕ ਕੈਦੀ ਨੇ ਹਮਲਾ ਕੀਤਾ ਸੀ। ਜਿਸ ਕੇਸ ਨੂੰ ਲੈ ਕੇ ਉਨ੍ਹਾਂ ਦੀ ਅੱਜ ਕੋਰਟ 'ਚ ਪੇਸ਼ੀ ਸੀ, ਜਿੱਥੇ ਉਨ੍ਹਾਂ 'ਤੇ ਕੋਰਟ 'ਚ ਮੌਜੂਦ ਕੈਦੀ ਨੇ ਜਾਨਲੇਵਾ ਹਮਲਾ ਕੀਤਾ। ਟੁੰਡਾ ਨੂੰ ਅਗਸਤ 2013 'ਚ ਇੰਡੀਆ-ਨੇਪਾਲ ਬਾਰਡਰ ਦੇ ਨਜ਼ਦੀਕ ਰਕਸੌਲ ਤੋਂ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਟੁੰਡਾ 'ਤੇ ਪਾਨੀਪਤ, ਸੋਨੀਪਤ ਅਤੇ ਰੋਹਤਕ 'ਚ ਹੋਏ ਬੰਬ ਬਲਾਸਟ ਦਾ ਦੋਸ਼ ਹੈ। ਇਸ ਦੇ ਇਲਾਵਾ ਟੁੰਡਾ ਦਾ ਨਾਮ 40 ਤੋਂ ਜ਼ਿਆਦਾ ਬੰਬ ਬਲਾਸਟ 'ਚ ਆਇਆ ਸੀ।


Related News