ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਖ਼ਤਮ, ਖਿੜੇ ਚਿਹਰਿਆਂ ਨਾਲ ਬਾਹਰ ਆਏ ਕਿਸਾਨ ਆਗੂ (ਵੀਡੀਓ)

Friday, Sep 10, 2021 - 10:37 PM (IST)

ਕਰਨਾਲ (ਰਾਹੁਲ ਕਾਲਾ)-ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਚਾਰ ਘੰਟੇ ਚੱਲੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਕਿਸਾਨ ਖਿੜੇ ਚਿਹਰਿਆਂ ਨਾਲ ਬਾਹਰ ਆਏ। ਕਿਸਾਨਾਂ ਨੇ ਦਾਅਵਾ ਕੀਤਾ ਕਿ ਮੀਟਿੰਗ ਸਾਕਾਰਾਤਮਕ ਰਹੀ ਹੈ। ਹਾਲਾਂਕਿ ਗੁਰਨਾਮ ਸਿੰਘ ਚਢੂਨੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸ਼ਾਸਨ ਕੁਝ ਬਿੰਦੂਆਂ ’ਤੇ ਹਾਲੇ ਤੱਕ ਅੜਿਆ ਹੋਇਆ ਹੈ ਪਰ ਬਾਕੀ ਮੀਟਿੰਗ ਸਾਕਾਰਾਤਮਕ ਰਹੀ। ਹੁਣ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਅਗਲੀ ਮੀਟਿੰਗ ਸ਼ਨੀਵਾਰ ਸਵੇਰੇ 9 ਵਜੇ ਮਿੰਨੀ ਸਕੱਤਰੇਤ ਵਿਚਾਲੇ ਹੋਵੇਗੀ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕਿਸਾਨ ਗੱਲਬਾਤ ਵੀ ਕਰਨਗੇ ਕਿਉਂਕਿ ਮੀਟਿੰਗ ’ਚ ਜਿਨ੍ਹਾਂ ਬਿੰਦੂਆਂ ’ਤੇ ਪ੍ਰਸ਼ਾਸਨ ਅੜਿਆ ਹੋਇਆ ਸੀ, ਉਨ੍ਹਾਂ ’ਤੇ ਸੰਯੁਕਤ ਕਿਸਾਨ ਮੋਰਚਾ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਵੱਡਾ ਫ਼ੈਸਲਾ ਲਵੇਗਾ।

ਇਹ ਵੀ ਪੜ੍ਹੋ : ਦੁਬਈ ਜਾਣ ਵਾਲੇ 29 ਨੌਜਵਾਨ ਹੋਏ ਟ੍ਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ, ਟਿਕਟਾਂ ਤੇ ਵੀਜ਼ੇ ਨਿਕਲੇ ਜਾਅਲੀ (ਵੀਡੀਓ)

ਦੇਖਿਆ ਜਾਵੇ ਤਾਂ ਕਿਸਾਨਾਂ ਦੀਆਂ ਮੰਗਾਂ ’ਚੋਂ ਮੁੱਖ ਮੰਗ ਕਰਨਾਲ ਦੇ ਐੱਸ. ਡੀ. ਐੱਮ. ਆਯੁਸ਼ ਸਿਨ੍ਹਾ ਨੂੰ ਸਸਪੈਂਡ ਕਰ ਕੇ ਉਸ ਦੇ ਖ਼ਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰਨਾ ਹੈ। ਅੱਜ ਦੀ ਮੀਟਿੰਗ ’ਚੋਂ ਖਿੜੇ ਚਿਹਰਿਆਂ ਨਾਲ ਬਾਹਰ ਆਏ ਕਿਸਾਨਾਂ ਨੇ ਜਿਵੇਂ ਹੀ ਕਿਹਾ ਕਿ ਬੈਠਕ ਸਾਕਾਰਾਤਮਕ ਰਹੀ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਮੰਗ ਅੱਗੇ ਝੁਕਦਾ ਦਿਖਾਈ ਦਿੱਤਾ ਹੈ। ਇਸ ਤੋਂ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ’ਚ ਐੱਸ. ਡੀ. ਐੱਮ. ਨੂੰ ਬਰਖਾਸਤ ਕਰ ਕੇ ਉਸ ਦੇ ਖ਼ਿਲਾਫ਼ ਇਨਕੁਆਰੀ ਬਿਠਾਉਣ ਦਾ ਪ੍ਰਪੋਜ਼ਲ ਕਿਸਾਨਾਂ ਅੱਗੇ ਰੱਖਿਆ ਹੋਵੇਗਾ।


author

Manoj

Content Editor

Related News