ਕਾਰਗਿਲ ਜਿੱਤ ਦਿਵਸ ''ਤੇ ਜਵਾਨਾਂ ਨੂੰ ਪੀ. ਐੈੱਮ. ਨੇ ਕੀਤਾ ਸਲਾਮ, ਕਿਹਾ-ਸੈਨਾ ਨੇ ਦੇਸ਼ ਲਈ ਲੜੀ ਬਹਾਦਰੀ ਦੀ ਜੰਗ

Wednesday, Jul 26, 2017 - 11:25 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਜਿੱਤ 'ਤੇ ਸ਼ਹੀਦਾਂ ਨੂੰ ਯਾਦ ਕਰਦੇ ਉਨ੍ਹਾਂ ਦੀ ਹਿੰਮਤ ਹੋਸਲੇ ਦੀ ਪ੍ਰਸ਼ੰਸ਼ਾ ਕੀਤੀ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੈਂ ਉਨ੍ਹਾਂ ਵੀਰ ਜਵਾਨਾਂ ਨੂੰ ਯਾਦ ਕਰਦਾ ਹਾਂ, ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਸਾਡੇ ਦੇਸ਼ ਦੇ ਨਾਗਰਿਕ ਦੀ ਸੁਰੱਖਿਆ ਸਾਡੇ ਦੇਸ਼ ਦੇ ਮਾਣ ਲਈ ਬਹਾਦਰੀ ਨਾਲ ਜੰਗ ਲੜੇ। ਉਨ੍ਹਾਂ ਨੇ ਕਿਹਾ ਕਿ ਕਾਰਗਿਲ ਦਿਵਸ ਸਾਡੇ ਭਾਰਤ ਦੀ ਸੈਨਾ ਦੇ ਸਾਹਸ ਅਤੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਹਥਿਆਰਬੰਦ ਬਲਾਂ ਦੇ ਮਹਾਨ ਸ਼ਹੀਦੀ ਨੂੰ ਯਾਦ ਦਿਵਾਉਂਦਾ ਹੈ।
ਜ਼ਿਕਰਯੋਗ ਹੈ ਕਿ ਕਿ 26 ਜੁਲਾਈ ਨੂੰ ਪਾਕਿਸਤਾਨ ਨਾਲ 1999 'ਚ ਹੋਏ ਕਾਰਗਿਲ ਯੁੱਧ 'ਚ ਭਾਰਤ ਦੀ ਜਿੱਤ ਦੀ ਵਰ੍ਹੇਗੰਡ ਮਨਾਈ ਜਾਂਦੀ ਹੈ। ਜੰਮੂ-ਕਸ਼ਮੀਰ ਦੇ ਲੱਦਾਖ ਪਰਬਤ ਇਲਾਕੇ 'ਚ ਉਸ ਸਮੇਂ ਕਾਰਗਿਲ ਯੁੱਧ ਹੋਇਆ ਸੀ ਜਦੋਂ ਪਾਕਿਸਤਾਨੀ ਬਲਾਂ ਨੇ ਭਾਰਤੀ ਚੌਂਕੀਆਂ 'ਤੇ ਕਬਜ਼ਾ ਕਰ ਦਿੱਤਾ ਸੀ। ਭਾਰਤੀ ਬਲਾਂ ਨੂੰ ਇਨ੍ਹਾਂ ਚੌਕੀਆਂ 'ਤੇ ਇਕ ਵਾਰ ਫਿਰ ਤੋਂ ਕਬਜਾ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਲੱਗਿਆ ਸੀ।


Related News