ਕਾਰਗਿਲ ਦਿਵਸ ਸਮਾਗਮ : 'ਲੜਾਈ ਸਰਕਾਰਾਂ ਨਹੀਂ, ਫੌਜ ਲੜਦੀ ਹੈ'

07/27/2019 8:42:14 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕਾਰਗਿਲ ਦੀ 20ਵੀਂ ਵਰ੍ਹੇਗੰਢ ਦੇ ਆਖਰੀ ਸਮਾਗਮ 'ਚ ਸ਼ਿਰਕਤ ਕਰਨ ਲਈ ਇੰਦਿਰਾ ਗਾਂਧੀ ਇੰਡੋਰ ਸਟੇਡੀਅਮ ਪਹੁੰਚੇ। ਕਾਰਗਿਲ ਲੜਾਈ ਦੇ 20 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਰਗਿਲ ਦਿਵਸ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ 1947 'ਚ ਦੇਸ਼ ਜਦੋਂ ਆਜ਼ਾਦ ਹੋਇਆ ਸੀ, ਉਦੋਂ ਇਕ ਧਰਮ ਆਜ਼ਾਦ ਹੋਇਆ ਸੀ? ਕੀ ਇਕ ਪੰਥ ਆਜ਼ਾਦ ਹੋਇਆ ਸੀ? ਕੀ ਇਕ ਜਾਤ ਆਜ਼ਾਦ ਹੋਈ ਸੀ? ਉਨ੍ਹਾਂ ਕਿਹਾ ਕਿ 1947 'ਚ ਇਕ ਦੇਸ਼ ਆਜ਼ਾਦ ਹੋਇਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਕਾਰਗਿਲ ਵਿਜੇ ਦਿਵਸ ਮੌਕੇ ਰਾਸ਼ਟਰ ਨੂੰ ਸੰਬੋਧਿਤ ਕਰਨਗੇ। ਹੁਣ ਤਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਾਰਗਿਲ ਵਿਜੇ ਦਿਵਸ 'ਤੇ ਆਯੋਜਿਤ ਕਿਸੇ ਜਨਤਕ ਆਯੋਜਨ 'ਚ ਸ਼ਿਰਕਤ ਨਹੀਂ ਕੀਤੀ ਹੈ। ਇਸ ਪ੍ਰੋਗਰਾਮ 'ਚ ਕਾਰਗਿਲ ਲੜਾਈ 'ਤੇ ਬਣਾਈ ਛੋਟੀ ਫਿਲਮ ਦਿਖਾਈ ਗਈ।

ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਲੜਾਈ 'ਚ ਸ਼ਹੀਦ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ, ਮਾਂ ਭਾਰਤੀ ਦੇ ਸਾਰੇ ਬਹਾਦਰ ਜਵਾਨਾਂ ਦਾ ਮੈਂ ਦਿਲੋਂ ਪ੍ਰਣਾਮ ਕਰਦਾ ਹਾਂ। ਇਹ ਦਿਨ ਸਾਨੂੰ ਆਪਣੇ ਫੌਜੀ ਜਵਾਨਾਂ ਦੇ ਬਹਾਦਰੀ, ਮਾਣ ਤੇ ਸਮਰਪਣ ਦੀ ਯਾਦ ਦਿਵਾਉਂਦਾ ਹੈ। ਇਸ ਮੌਕੇ ਉਨ੍ਹਾਂ ਬਹਾਦਰ ਜਵਾਨਾਂ ਨੂੰ ਮੇਰੇ ਵੱਲੋਂ ਸ਼ਰਧਾਂਜਲੀ, ਜਿਨ੍ਹਾਂ ਨੇ ਆਪਣੀ ਧਰਤੀ ਦੀ ਰੱਖਿਆ ਸਭ ਕੁਝ ਬਲਿਦਾਨ ਕਰ ਦਿੱਤਾ।


Inder Prajapati

Content Editor

Related News