ਕਪਿਲ ਸਿੱਬਲ ਦਾ ਸਰਕਾਰ ''ਤੇ ਤੰਜ਼ : ''ਸਾਰਿਆਂ ਦਾ ਸਾਥ ਨਹੀਂ, ਬ੍ਰਿਜਭੂਸ਼ਣ ਦਾ ਸਾਥ''

06/03/2023 1:35:10 PM

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤੀ ਕੁਸ਼ਤੀ ਸੰਘ (ਡਬਲਿਊ.ਐੱਫ.ਆਈ.) ਦੇ ਮੌਜੂਦਾ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਵਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ 'ਚੁੱਪ' ਹਨ, ਜਿਸ ਨਾਲ ਮਾਮਲੇ ਦੀ ਜਾਂਚ ਕਰਨ ਵਾਲਿਆਂ ਲਈ ਸੰਦੇਸ਼ ਸਪੱਸ਼ਟ ਹੈ। ਸਿੱਬਲ ਸੁਪਰੀਮ ਕੋਰਟ 'ਚ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਪੈਰਵੀ ਕਰ ਰਹੇ ਹਨ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''ਵਧਦੇ ਸਬੂਤਾਂ, ਜਨਤਕ ਗੁੱਸੇ ਦੇ ਬਾਵਜੂਦ ਬ੍ਰਿਜਭੂਸ਼ਣ ਸਿੰਘ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਚੁੱਪ, ਗ੍ਰਹਿ ਮੰਤਰੀ ਚੁੱਪ, ਭਾਜਪਾ ਚੁੱਪ, ਆਰ.ਐੱਸ.ਐੱਸ. (ਰਾਸ਼ਟਰੀ ਸਵੈਮ ਸੇਵਕ ਸੰਘ) ਚੁੱਪ। ਜਾਂਚ ਕਰਨ ਵਾਲਿਆਂ ਲਈ ਸੰਦੇਸ਼ ਸਪੱਸ਼ਟ ਹੈ।''

PunjabKesari

ਸਿੱਬਲ ਨੇ ਸਰਕਾਰ ਦੇ ਨਾਅਰੇ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ, ਸਾਰਿਆਂ ਦਾ ਵਿਸ਼ਵਾਸ' 'ਤੇ ਤੰਜ਼ ਕੱਸਦੇ ਹੋਏ ਕਿਹਾ,''ਸਾਰਿਆਂ ਦਾ ਸਾਥ ਨਹੀਂ, ਬ੍ਰਿਜਭੂਸ਼ਣ ਦਾ ਸਾਥ।'' ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪਹਿਲੀ ਅਤੇ ਦੂਜੀ ਸਰਕਾਰ 'ਚ ਕੇਂਦਰੀ ਮੰਤਰੀ ਰਹੇ ਸਿੱਬਲ ਨੇ ਪਿਛਲੇ ਸਾਲ ਮਈ 'ਚ ਕਾਂਗਰਸ ਛੱਡ ਦਿੱਤੀ ਸੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸਮਰਥਨ ਨਾਲ ਇਕ ਆਜ਼ਾਦ ਮੈਂਬਰ ਵਜੋਂ ਰਾਜ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ ਹਾਲ 'ਚ ਅਨਿਆਂ ਦੇ ਮਕਸਦ ਨਾਲ ਗੈਰ-ਚੋਣ ਮੰਚ 'ਇਨਸਾਫ਼' ਸ਼ੁਰੂ ਕੀਤਾ। ਦਿੱਲੀ ਪੁਲਸ ਨੇ ਬ੍ਰਿਜਭੂਸ਼ਣ ਖ਼ਿਲਾਫ਼ 2 ਐੱਫ.ਆਈ.ਆਰ. ਦਰਜ ਕੀਤੀਆਂ ਹਨ। 6 ਮਹਿਲਾ ਪਹਿਲਵਾਨਾਂ ਅਤੇ ਇਕ ਨਾਬਾਲਗ ਦੇ ਪਿਤਾ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਦਰਜ ਕੀਤੀਆਂ ਗਈਆਂ 2 ਐੱਫ.ਆਈ.ਆਰ. 'ਚ ਬ੍ਰਿਜਸ਼ਭੂਸ਼ਣ ਵਲੋਂ ਇਕ ਦਹਾਕੇ ਤੋਂ ਵੀ ਵੱਧ ਸਮੇਂ 'ਚ ਵੱਖ-ਵੱਖ ਸਮੇਂ ਅਤੇ ਸਥਾਨਾਂ 'ਤੇ ਜਿਨਸੀ ਸ਼ੋਸ਼ਣ, ਗਲਤ ਤਰੀਕੇ ਨਾਲ ਛੂਹਣ, ਜ਼ਬਰਨ ਛੂਹਣ, ਪਿੱਛਾ ਕਰਨ ਅਤੇ ਡਰਾਉਣ ਧਮਕਾਉਣ ਸੰਬੰਧੀ ਕਈ ਮਾਮਲਿਆਂ ਦਾ ਜ਼ਿਕਰ ਹੈ।


DIsha

Content Editor

Related News