ਕਪਿਲ ਸਿੱਬਲ ਨੇ 2019-20 ’ਚ ਕਾਂਗਰਸ ਨੂੰ ਦਿੱਤਾ ਸਭ ਤੋਂ ਵੱਧ 3 ਕਰੋੜ ਰੁਪਏ ਦਾ ਚੰਦਾ

Saturday, Feb 06, 2021 - 10:29 AM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੂੰ 2019-20 ਸਾਲ ਦੌਰਾਨ 139 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਸੀ। ਪਾਰਟੀ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪਾਰਟੀ ਫੰਡ ’ਚ ਸਭ ਤੋਂ ਵੱਧ 3 ਕਰੋੜ ਰੁਪਏ ਦਾ ਯੋਗਦਾਨ ਪਾਇਆ। ਚੋਣ ਕਮਿਸ਼ਨ ਨੇ 2019-20 ’ਚ ਕਾਂਗਰਸ ਨੂੰ ਮਿਲੇ ਚੰਦੇ ਨਾਲ ਜੁੜੀ ਇਕ ਰਿਪੋਰਟ ਜਨਤਕ ਕੀਤੀ ਹੈ। ਰਿਪੋਰਟ ਮੁਤਾਬਕ ਆਈ.ਟੀ.ਸੀ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਨੇ ਕਾਂਗਰਸ ਨੂੰ 19 ਕਰੋੜ ਰੁਪਏ ਤੋਂ ਵੱਧ ਦੀ ਰਕਮ ਚੰਦੇ ਵਜੋਂ ਦਿੱਤੀ। ਪਰੂਡੈਂਟ ਇਲੈਕਟੋਰਲ ਟਰੱਸਟ ਨੇ 31 ਕਰੋੜ ਰੁਪਏ ਦਾ ਚੰਦਾ ਦਿੱਤਾ। ਸਬੰਧਤ ਕਾਨੂੰਨਾਂ ਦੀਆਂ ਵਿਵਸਥਾਵਾਂ ਮੁਤਾਬਕ ਸਿਆਸੀ ਪਾਰਟੀਆਂ ਨੂੰ ਲੋਕਾਂ, ਕੰਪਨੀਆਂ, ਸੰਗਠਨਾਂ ਅਤੇ ਇਲੈਕਟੋਰਲ ਟਰੱਸਟ ਵੱਲੋਂ ਮਿਲੇ 20-20 ਹਜ਼ਾਰ ਰੁਪਏ ਤੋਂ ਵੱਧ ਦੇ ਚੰਦੇ ਦੀ ਜਾਣਕਾਰੀ ਦੇਣੀ ਹੁੰਦੀ ਹੈ। ਰਿਪੋਰਟ ਮੁਤਾਬਕ 1 ਅਪ੍ਰੈਲ 2019 ਤੋਂ 31 ਮਾਰਚ 2020 ਤੱਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1 ਲੱਖ 8 ਹਜ਼ਾਰ ਕਰੋੜ ਦਾ ਚੰਦਾ ਦਿੱਤਾ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸੇ ਸਮੇਂ ਦੌਰਾਨ 54 ਹਜ਼ਾਰ ਰੁਪਏ ਅਤੇ ਪਾਰਟੀ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੇ 50 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਸੀ।

ਇਹ ਵੀ ਪੜ੍ਹੋ : ਤ੍ਰਿਣਮੂਲ ਕਾਂਗਰਸ ਨੂੰ ਚੋਣਾਵੀਂ ਬਾਂਡ ਰਾਹੀਂ ਕਾਂਗਰਸ ਦੇ ਮੁਕਾਬਲੇ 70 ਫ਼ੀਸਦ ਵੱਧ ਪੈਸਾ ਮਿਲਿਆ

ਰਿਪੋਰਟ ਮੁਤਾਬਕ ਕਾਂਗਰਸ ਨੂੰ 20-20 ਹਜ਼ਾਰ ਰੁਪਏ ਤੋਂ ਵੱਧ ਮਿਲੇ ਦਾਨ ਦੀ ਕੁੱਲ ਰਕਮ 1,39,01,62,000 ਰੁਪਏ ਹੈ। ਰਾਜਸਥਾਨ ਦੇ ਮੁਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਕੇਂਦਰੀ ਮੰਤਰੀ ਏ.ਕੇ. ਐਂਟੋਨੀ, ਸਾਬਕਾ ਮੰਤਰੀ ਕੁਮਾਰੀ ਸ਼ੈਲਜਾ ਅਤੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਵੀ ਪਾਰਟੀ ਨੂੰ ਦਾਨ ਕੀਤਾ ਸੀ। ਪਟੇਲ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਦਿਲਯਸਪ ਗੱਲ ਇਹ ਹੈ ਕਿ ਪਿਛਲੇ ਸਾਲ ਮਾਰਚ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਿੰਧੀਆ ਨੇ ਵਿੱਤੀ ਸਾਲ 2019-20 ’ਚ ਕਾਂਗਰਸ ਨੂੰ 54 ਹਜ਼ਾਰ ਰੁਪਏ ਦਾਨ ਵਜੋ ਦਿੱਤੇ ਸਨ। ਦਾਨ ਨਾਲ ਸਬੰਧਤ ਦਸਤਾਵੇਜ਼ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪਿਛਲੇ ਸਾਲ ਦਸੰਬਰ ’ਚ ਸੌਂਪਿਆ ਸੀ ਅਤੇ ਇਸ ’ਤੇ ਪਾਰਟੀ ਦੇ ਅੰਤਰਿਮ ਖਜਾਨਚੀ ਪਵਨ ਬਾਂਸਲ ਦੇ ਹਸਤਾਖਰ ਹਨ।

‘ਜੀ 23’ ਗਰੁੱਪ ਦਾ ਯੋਗਦਾਨ
ਪਾਰਟੀ ਫੰਡ ’ਚ ਸਭ ਤੋਂ ਵੱਧ 3 ਕਰੋੜ ਰੁਪਏ ਦਾ ਯੋਗਦਾਨ ਦੇਣ ਵਾਲੇ ਕਪਿਲ ਸਿੱਬਲ ਉਨ੍ਹਾਂ 23 ਪਾਰਟੀ ਮੈਂਬਰਾਂ ’ਚ ਸ਼ਾਮਲ ਹਨ ਜਿਨ੍ਹਾਂ ਨੇ ਅਗਸਤ 2020 ’ਚ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸੰਗਠਨਾਤਮਕ ਤਬਦੀਲੀ ਦੀ ਮੰਗ ਕੀਤੀ ਸੀ। ਇਸ ‘ਜੀ 23’ ਗਰੁੱਪ ਦੇ ਹੋਰਨਾਂ ਮੈਂਬਰਾਂ ’ਚ ਆਨੰਦ ਸ਼ਰਮਾ, ਸ਼ਸ਼ੀ ਥਰੂਰ ਅਤੇ ਗੁਲਾਮ ਨਬੀ ਆਜ਼ਾਦ ਵੀ ਸ਼ਾਮਲ ਹਨ ਜਿਨ੍ਹਾਂ ਨੇ 54-54 ਹਜ਼ਾਰ ਰੁਪਏ ਦਿੱਤੇ ਸਨ। ਮਿਲਿੰਦ ਦੇਵੜਾ ਨੇ ਇਕ ਲੱਖ ਰੁਪਏ ਅਤੇ ਰਾਜ ਬੱਬਰ ਨੇ 1 ਲੱਖ 68 ਹਜ਼ਾਰ ਰੁਪਏ ਦਾ ਚੰਦਾ ਦਿੱਤਾ ਸੀ।

ਇਹ ਵੀ ਪੜ੍ਹੋ : ਨਰਿੰਦਰ ਤੋਮਰ ਦੇ ਬਿਆਨ 'ਤੇ ਗੁਰਜੀਤ ਔਜਲੇ ਦਾ ਪਲਟਵਾਰ, ਕਿਹਾ- 'ਸਰਕਾਰ ਦਾ ਦਿਲ ਕਾਲਾ ਹੈ'

ਬਹੁਜਨ ਸਮਾਜ ਪਾਰਟੀ ਨੂੰ ਚੰਦਾ
ਆਪਣੀ ਯੋਗਦਾਨ ਰਕਮ ਦੀ ਰਿਪੋਰਟ ’ਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਕਿਹਾ ਹੈ ਕਿ ਉਸ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦਾ ਕੋਈ ਚੰਦਾ ਨਹੀਂ ਮਿਲਿਆ। ਜਿੰਨੇ ਵੀ ਚੰਦੇ ਮਿਲੇ ਹਨ, ਦੀ ਰਕਮ 20 ਹਜ਼ਾਰ ਰੁਪਏ ਤੋਂ ਘੱਟ ਹੈ।


DIsha

Content Editor

Related News