ਕਪਿਲ ਮਿਸ਼ਰਾ ਨੇ ਕੇਜਰੀਵਾਲ ''ਤੇ ਲਗਾਇਆ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਲੁਕਾਉਣ ਦਾ ਦੋਸ਼

05/13/2020 2:46:11 PM

ਨਵੀਂ ਦਿੱਲੀ- ਰਾਜਧਾਨੀ 'ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ 'ਤੇ ਫਿਰ ਨਿਸ਼ਾਨਾ ਸਾਧਦੇ ਹੋਏ ਉਸ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੇ ਸਾਬਕਾ ਮੰਤਰੀ ਅਤੇ ਕਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਸਹਿਯੋਗੀ ਰਹੇ ਸ਼੍ਰੀ ਮਿਸ਼ਰਾ ਨੇ ਬੁੱਧਵਾਰ ਨੂੰ ਫਿਰ ਦਾਅਵਾ ਕੀਤਾ ਕਿ ਰਾਜਧਾਨੀ 'ਚ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਰਕਾਰ ਦੇ ਅੰਕੜਿਆਂ ਦੀ ਤੁਲਨਾ 'ਚ ਕਿਤੇ ਵਧ ਹੈ ਅਤੇ ਉਹ ਸਰਕਾਰ ਨੂੰ ਸੱਚ ਦੱਸਣ 'ਤੇ ਮਜ਼ਬੂਰ ਕਰਾਂਗੇ।

ਸਿਹਤ ਮੰਤਰੀ ਸਤੇਂਦਰ ਜੈਨ ਨੇ ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਇਕ ਹੀ ਦਿਨ 'ਚ ਸਭ ਤੋਂ ਵਧ 20 ਮੌਤਾਂ ਦੀ ਜਾਣਕਾਰੀ ਦਿੱਤੀ ਹੈ। ਪਿਛਲੇ 2 ਦਿਨਾਂ 'ਚ ਵਾਇਰਸ ਦੇ 33 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਕੁੱਲ ਮ੍ਰਿਤਕ 106 ਹੋ ਗਏ ਹਨ, ਜਦੋਂ ਕਿ 7998 ਇਨਫੈਕਟਡ ਹੋਏ ਹਨ। ਸ਼੍ਰੀ ਮਿਸ਼ਰਾ ਨੇ ਦਿੱਲੀ 'ਚ ਕੋਰੋਨਾ ਨਾਲ 341 ਮੌਤਾਂ ਦਾ ਦਾਅਵਾ ਕਰਦੇ ਹੋਏ ਕਿਹਾ,''ਕੇਜਰੀਵਾਲ ਸਰਕਾਰ ਨੇ ਇਕ ਮਈ ਤੋਂ 10 ਮਈ ਤੱਕ ਸਿਰਫ਼ ਇਕ ਕੋਰੋਨਾ ਮੌਤ ਦਿਖਾਈ ਸੀ, ਹੁਣ 2 ਦਿਨਾਂ 'ਚ 38 ਮੌਤਾਂ ਮੰਨਣੀਆਂ ਪਈਆਂ, ਅਸੀਂ ਝੂਠ ਦੀ ਪੋਲ ਖੋਲ੍ਹੀ, ਹਸਪਤਾਲਾਂ, ਸ਼ਮਸ਼ਾਨਘਾਟ ਦਾ ਸੱਚ ਦਿਖਾਇਆ, ਅਸੀਂ ਕੇਜਰੀਵਾਲ ਨੂੰ ਕੋਰੋਨਾ ਮੌਤਾਂ 'ਤੇ ਝੂਠ ਨਹੀਂ ਬੋਲਣ ਦੇਵਾਂਗਾ। ਦਿੱਲੀ 'ਚ ਕੋਰੋਨਾ ਨਾਲ ਹੁਣ ਤੱਕ 341 ਮੌਤਾਂ ਹੋ ਚੁਕੀਆਂ ਹਨ।''


DIsha

Content Editor

Related News