ਭਾਜਪਾ 'ਚ ਸ਼ਾਮਲ ਹੋਏ 'ਆਪ' ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ

Saturday, Aug 17, 2019 - 11:57 AM (IST)

ਭਾਜਪਾ 'ਚ ਸ਼ਾਮਲ ਹੋਏ 'ਆਪ' ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਤੋਂ ਨਾਰਾਜ਼ ਕਪਿਲ ਮਿਸ਼ਰਾ ਨੇ ਸ਼ਨੀਵਾਰ ਸਵੇਰੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ ਲਿਆ ਹੈ। ਕਪਿਲ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਵਿਜੇ ਗੋਇਲ ਦੀ ਮੌਜੂਦਗੀ 'ਚ ਪਾਰਟੀ ਸ਼ਾਮਲ ਹੋਏ।PunjabKesariਜ਼ਿਕਰਯੋਗ ਹੈ ਕਿ 'ਆਪ' 'ਚੋਂ ਕੱਢੇ ਜਾਣ ਤੋਂ ਬਾਅਦ ਕਪਿਲ ਮਿਸ਼ਰਾ ਨੇ ਕੇਜਰੀਵਾਲ ਸਰਕਾਰ ਵਿਰੁੱਧ ਮੋਰਚਾ ਖੁੱਲ੍ਹ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਸਰਕਾਰ 'ਤੇ ਭ੍ਰਿਸ਼ਟਾਚਾਰ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਕੇਜਰੀਵਾਲ ਵਿਰੁੱਧ ਗਾਣੇ ਬਣਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਕਈ ਚੀਜ਼ਾਂ ਟਵੀਟ ਵੀ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਜਰੀਵਾਲ ਵਿਰੁੱਧ ਧਰਨਾ ਵੀ ਦਿੱਤਾ ਸੀ।


author

DIsha

Content Editor

Related News