ਕਪਿਲ ਮਿਸ਼ਰਾ ਦੇ ਕੇਜਰੀਵਾਲ ''ਤੇ ਤੰਜ਼, ਇਸ ਬੰਦੇ ਦੀ ਡਿਗਰੀ ਚੈੱਕ ਕਰਵਾਓ

11/09/2017 4:00:23 PM

ਨਵੀਂ ਦਿੱਲੀ— 'ਆਪ' ਪਾਰਟੀ ਦੇ ਸਾਬਕਾ ਨੇਤਾ ਕਪਿਲ ਮਿਸ਼ਰਾ ਨੇ ਇਕ ਵਾਰ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਿਆ ਹੈ। ਮਿਸ਼ਰਾ ਨੇ ਟਵੀਟ ਕੀਤਾ ਕਿ ਇਸ ਬੰਦੇ ਦੀ ਡਿਗਰੀ ਚੈੱਕ ਕਰਵਾਓ। 2 ਦਿਨਾਂ ਤੋਂ ਦਿੱਲੀ-ਐੱਨ.ਸੀ.ਆਰ. 'ਚ ਜਾਰੀ ਸਮੋਗ ਨੂੰ ਲੈ ਕੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦਰਅਸਲ ਦਿੱਲੀ ਸਰਕਾਰ ਸਮੋਗ ਨਾਲ ਨਜਿੱਠਣ ਲਈ 13 ਨਵੰਬਰ ਤੋਂ ਓਡ-ਈਵਨ ਫਾਰਮੂਲਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ 'ਤੇ ਮਿਸ਼ਰਾ ਨੇ ਟਵੀਟ ਕੀਤਾ,''12 ਨਵੰਬਰ ਤੋਂ ਸਮੋਗ ਸਾਫ਼ ਹੋਵੇਗਾ ਅਤੇ 13 ਨਵੰਬਰ ਤੋਂ ਓਡ-ਈਵਨ ਸ਼ੁਰੂ ਹੋਵੇਗਾ। ਇਸ ਬੰਦੇ ਦੀ ਡਿਗਰੀ ਚੈੱਕ ਕਰਵਾਓ ਯਾਰ।''

ਉੱਥੇ ਹੀ ਮਿਸ਼ਰਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚੋਂ ਉਹ ਪਰਾਲੀ ਸਾੜ ਰਹੇ ਹਨ। ਇਸੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਮਿਸ਼ਰਾ ਨੇ ਲਿਖਿਆ ਕਿ,''ਦੇਖੋ ਕਿਵੇਂ ਅਰਵਿੰਦ ਕੇਜਰੀਵਾਲ ਦਿੱਲੀ ਨਾਲ ਖੇਡ ਰਹੇ ਹਨ। 'ਆਪ' ਨੇਤਾ ਪੰਜਾਬ ਵਿਧਾਨ ਸਭਾ 'ਚ ਪਰਾਲੀ ਸਾੜਦੇ ਹੋਏ ਅਤੇ ਇੱਥੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਿਲਣ ਦਾ ਡਰਾਮਾ ਕਰਦੇ ਹੋਏ।'' ਉੱਥੇ ਹੀ ਦਿੱਲੀ ਹਾਈ ਕੋਰਟ ਨੇ ਵੀ ਵਾਤਾਵਰਣ ਮੰਤਰਾਲੇ ਨੂੰ ਐਮਰਜੈਂਸੀ ਬੈਠਕ ਬੁਲਾਉਣ ਦੇ ਨਿਰਦੇਸ਼ ਦਿੱਤੇ ਅਤੇ ਦਿੱਲੀ ਸਮੇਤ ਗੁਆਂਢੀ ਰਾਜਾਂ ਦੇ ਜੰਗਲਾਤ ਸਕੱਤਰਾਂ ਨੂੰ ਬੈਠਕ 'ਚ ਸ਼ਾਮਲ ਹੋ ਕੇ ਇਸ ਸਮੱਸਿਆ ਨਾਲ ਨਜਿੱਠਣ ਦਾ ਹੱਲ ਕੱਢਣ ਲਈ ਕਿਹਾ ਹੈ। ਹਾਈ ਕੋਰਟ ਨੇ ਅੱਜ ਤੋਂ ਹੀ ਓਡ-ਈਵਨ ਯੋਜਨਾ ਸ਼ੁਰੂ ਕਰਨ ਲਈ ਕਿਹਾ ਸੀ ਪਰ ਸਰਕਾਰ ਇਸ ਨੂੰ 13 ਨਵੰਬਰ ਤੋਂ ਲਾਗੂ ਕਰਨ ਬਾਰੇ ਸੋਚ ਰਹੀ ਹੈ।

 


Related News