ਕਾਂਵੜ ਯਾਤਰਾ : ਹਰਿਦੁਆਰ ''ਚ 8 ਦਿਨ ਸਕੂਲ-ਕਾਲੇਜ ਰਹਿਣਗੇ ਬੰਦ

07/20/2019 5:43:32 PM

ਹਰਿਦੁਆਰ— ਕਾਂਵੜ ਯਾਤਰਾ ਨੂੰ ਦੇਖਦੇ ਹੋਏ ਉਤਰਾਖੰਡ 'ਚ ਹਰਿਦੁਆਰ ਜ਼ਿਲੇ ਦੇ ਪ੍ਰਸ਼ਾਸਨ ਨੇ ਸਕੂਲ ਅਤੇ ਕਾਲਜ 8 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਆਦੇਸ਼ ਅਨੁਸਾਰ 23 ਤੋਂ 30 ਜੁਲਾਈ ਤੱਕ ਹਰਿਦੁਆਰ ਦੇ ਸਕੂਲ-ਕਾਲਜ ਸਮੇਤ ਸਾਰੀਆਂ ਸਿੱਖਿਆਵਾਂ ਸੰਸਥਾਵਾਂ ਬੰਦ ਰਹਿਣਗੀਆਂ। ਪ੍ਰਸ਼ਾਸਨ ਨੇ ਕਾਂਵੜ ਯਾਤਰਾ ਦੌਰਾਨ ਸ਼ਹਿਰ 'ਚ ਸ਼ਰਧਾਲੂਆਂ ਦੀ ਵਧ ਗਿਣਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।

ਕਾਂਵੜ ਯਾਤਰਾ ਦੌਰਾਨ ਸੜਕਾਂ ਨੂੰ ਵੀ ਆਵਾਜਾਈ ਲਈ ਬੰਦ ਰੱਖਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਬੱਚਿਆਂ ਦੀ ਸੁਰੱਖਿਆ ਅਤੇ ਜ਼ਿਲੇ 'ਚ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਕੀਤਾ ਜਾ ਰਿਹਾ ਹੈ। ਹਰਿਦੁਆਰ ਦੇ ਮੁੱਖ ਸਿੱਖਿਆ ਅਧਿਕਾਰੀ ਰੂਪੇਂਦਰ ਦੱਤ ਸ਼ਰਮਾ ਨੇ ਦੱਸਿਆ,''ਕਾਂਵੜ ਯਾਤਰਾ ਦੇ ਮੱਦੇਨਜ਼ਰ ਸਾਰੀਆਂ ਸਿੱਖਿਆ ਸੰਸਥਾਵਾਂ- ਸਕੂਲ, ਕਾਲਜ, ਸੰਸਕ੍ਰਿਤ ਸਕੂਲ ਅਤੇ ਆਂਗਣਵਾੜੀ ਕੇਂਦਰਾਂ ਨੂੰ 23 ਤੋਂ 30 ਜੁਲਾਈ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ।''

ਜ਼ਿਕਰਯੋਗ ਹੈ ਕਿ ਭਗਵਾਨ ਸ਼ਿਵ ਦੇ ਭਗਤ ਹਰ ਸਾਲ ਸਾਉਣ ਮਹੀਨੇ 'ਚ ਕਾਂਵੜ ਯਾਤਰਾ ਕੱਢਦੇ ਹਨ। ਇਸ ਦੌਰਾਨ ਪਵਿੱਤਰ ਗੰਗਾਜਲ ਲੈਣ ਲਈ ਕਾਂਵੜੀਏ ਉਤਰਾਖੰਡ ਦੇ ਹਰਿਦੁਆਰ, ਗੋਮੁਖ ਅਤੇ ਗੰਗੋਤਰੀ ਤੇ ਬਿਹਾਰ ਦੇ ਸੁਲਤਾਨਗੰਜ ਜਾਣਗੇ।


DIsha

Content Editor

Related News