ਉਧਾਰ ਦਿੱਤੇ ਸਾਮਾਨ ਦੇ 11 ਰੁਪਏ ਮੰਗਣ ''ਤੇ ਦੁਕਾਨਦਾਰ ਨੂੰ ਜ਼ਿੰਦਾ ਸਾੜ ਦਿੱਤਾ

12/11/2019 11:05:55 AM

ਲਖਨਊ (ਅਭਿਸ਼ੇਕ)— ਕਾਨਪੁਰ ਦਿਹਾਤ ਦੇ ਰੂਰਾ ਥਾਣਾ ਖੇਤਰ ਵਿਚ ਕੁਝ ਬਦਮਾਸ਼ਾਂ ਨੇ ਉਧਾਰ ਦਿੱਤੇ ਸਾਮਾਨ ਦੇ 11 ਰੁਪਏ ਮੰਗਣ 'ਤੇ ਇਕ ਦੁਕਾਨਦਾਰ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਪਿੱਛੋਂ ਉਨ੍ਹਾਂ ਦੁਕਾਨਦਾਰ ਨੂੰ ਦੁਕਾਨ ਵਿਚ ਹੀ ਬੰਦ ਕਰ ਕੇ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ।

ਪੁਲਸ ਮੁਤਾਬਕ ਰਾਜਨ ਸਿੰਘ ਪਿੰਡ ਵਿਚ ਹੀ ਪਾਨ ਦੀ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਦੋਸ਼ ਹੈ ਕਿ ਪਿੰਡ ਦੇ ਇਕ ਵਿਅਕਤੀ ਸੰਜੇ ਯਾਦਵ ਨੇ ਉਸ ਕੋਲੋਂ 11 ਰੁਪਏ ਦਾ ਪਾਨ ਮਸਾਲਾ ਉਧਾਰ ਲਿਆ ਸੀ। ਸੰਜੇ ਐਤਵਾਰ ਰਾਤ ਨੂੰ ਉਸ ਕੋਲੋਂ ਕੁਝ ਹੋਰ ਸਾਮਾਨ ਮੰਗਣ ਲਈ ਆਇਆ। ਰਾਜਨ ਨੇ ਪਹਿਲਾਂ ਦੇ 11 ਰੁਪਏ ਮੰਗੇ। ਇਸ 'ਤੇ ਦੋਵਾਂ ਦਰਮਿਆਨ ਵਿਵਾਦ ਹੋ ਗਿਆ। ਸੰਜੇ ਨੇ ਆਪਣੇ ਸਾਥੀ ਮੌਕੇ 'ਤੇ ਸੱਦ ਲਏ। ਸਭ ਨੇ ਮਿਲ ਕੇ ਰਾਜਨ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਨੂੰ ਉਸ ਦੀ ਹੀ ਦੁਕਾਨ ਵਿਚ ਬੰਦ ਕਰ ਕੇ ਅੱਗ ਲਾ ਦਿੱਤੀ। ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਦੇ ਫਰਾਰ ਦੱਸੇ ਜਾਂਦੇ ਹਨ।


DIsha

Content Editor

Related News