ਕਾਨਪੁਰ ਤੋਂ ਬਾਅਦ ਹੁਣ ਅਜਮੇਰ ’ਚ ਅੱਤਵਾਦੀਆਂ ਦੀ ਟ੍ਰੇਨ ਨੂੰ ਪੱਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨਾਕਾਮ

Wednesday, Sep 11, 2024 - 12:02 AM (IST)

ਕਾਨਪੁਰ ਤੋਂ ਬਾਅਦ ਹੁਣ ਅਜਮੇਰ ’ਚ ਅੱਤਵਾਦੀਆਂ ਦੀ ਟ੍ਰੇਨ ਨੂੰ ਪੱਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨਾਕਾਮ

ਅਜਮੇਰ, (ਯੋਗੇਸ਼ ਕੁਮਾਰ ਸਾਰਸਵਤ)- ਕਾਨਪੁਰ ਤੋਂ ਬਾਅਦ ਹੁਣ ਅਜਮੇਰ ਦੇ ਸਰਾਧਨਾ ਅਤੇ ਬਾਂਗੜ ਗ੍ਰਾਮ ਸਟੇਸ਼ਨਾਂ ਦਰਮਿਆਨ ਫੁਲੇਰਾ-ਅਹਿਮਦਾਬਾਦ ਰੂਟ ’ਤੇ ਇਕ ਹੋਰ ਟ੍ਰੇਨ ਨੂੰ ਪੱਟੜੀ ਤੋਂ ਉਤਾਰਨ ਦੀ ਨਾਕਾਮ ਸਾਜ਼ਿਸ਼ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ। 
ਅੱਤਵਾਦੀਆਂ ਨੇ ਰੇਲਵੇ ਟ੍ਰੈਕ ’ਤੇ 70 ਕਿਲੋਗ੍ਰਾਮ ਵਜ਼ਨ ਵਾਲੇ ਸੀਮੈਂਟ ਦੇ ਬਲਾਕ ਰੱਖ ਕੇ ਟ੍ਰੇਨ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟ੍ਰੇਨ ਚਾਲਕ ਨੇ ਸਮੇਂ ਸਿਰ ਚੌਕਸੀ ਦਿਖਾਈ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਆਈ. ਜੀ. ਓਮਪ੍ਰਕਾਸ਼ ਨੇ ਤੁਰੰਤ ਐੱਸ. ਆਈ. ਟੀ. ਦਾ ਗਠਨ ਕਰ ਕੇ ਜਾਂਚ ਦੇ ਹੁਕਮ ਦੇ ਦਿੱਤੇ ਹਨ।


author

Rakesh

Content Editor

Related News