10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ

Wednesday, Feb 09, 2022 - 01:30 PM (IST)

10 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ, ਕਿੱਲ ਨਾਲ ਕੱਢੀਆਂ ਅੱਖਾਂ

ਕਾਨਪੁਰ— ਨੰਗੇ ਸਰੀਰ, ਸਿਗਰੇਟ ਨਾਲ ਜਲਾਉਣ ਦੇ ਨਿਸ਼ਾਨ, ਕਿੱਲ ਮਾਰ ਕੇ ਕੱਢੀਆਂ ਅੱਖਾਂ ਅਤੇ ਗਰਦਨ ਨੇੜੇ ਬੂਟ ਦੇ ਨਿਸ਼ਾਨ। ਕਾਨਪੁਰ ’ਚ 10 ਸਾਲ ਦੇ ਬੱਚੇ ਦੀ ਲਾਸ਼ ਮਿਲਣ ਦੇ ਬਾਅਦ ਹੜਕੰਪ ਮਚ ਗਿਆ। ਬੱਚੇ ਨਾਲ ਅਜਿਹੀ ਦਰਿੰਦਗੀ ਕੀਤੀ ਗਈ, ਜਿਸ ਨੂੰ ਦੇਖ ਸੁਣ ਕੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਪੁਲਸ ਵਾਲਿਆਂ ਦੇ ਵੀ ਦਿਲ ਕੰਬ ਗਏ, ਜੋ ਸਰੀਰ ਦੀ ਪਛਾਣ ਕਰਨ ਪੁੱਜੇ ਸਨ।

ਇਹ ਵੀ ਪੜ੍ਹੋ– MP ’ਚ ਸਕੂਲਾਂ ’ਚ ਹਿਜ਼ਾਬ ’ਤੇ ਬੈਨ, ਲਾਗੂ ਹੋਵੇਗਾ ਡਰੈੱਸ ਕੋਡ

ਬੱਚਾ ਦੋ ਦਿਨ ਪਹਿਲਾਂ ਲਾਪਤਾ ਹੋਇਆ ਸੀ, ਜਿਸ ਦੀ ਲਾਸ਼ ਮੰਗਲਵਾਰ ਨੂੰ ਮਿਲੀ। ਬੱਚੇ ਨੂੰ ਮਾਰਨ ਵਾਲਿਆਂ ਨੇ ਉਸਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ। ਅੱਖਾਂ ਨੇੜੇ ਇਕ ਕਿੱਲ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਖ ’ਚ ਕਿੱਲ ਮਾਰਿਆ ਗਿਆ ਅਤੇ ਫਿਰ ਅੱਖਾਂ ਕੱਢੀਆਂ ਗਈਆਂ। ਬੱਚੇ ਦੀ ਗਰਦਨ ਨੇੜੇ ਇਕ ਬੂਟ ਦੇ ਨਿਸ਼ਾਨ ਮਿਲੇ ਹਨ। ਬੱਚੇ ਦੀ ਗਰਦਨ ਬੂਟ ਨਾਲ ਕੁੱਚਲਣ ਦਾ ਸ਼ੱਕ ਜਤਾਇਆ ਗਿਆ ਹੈ।

ਇਹ ਵੀ ਪੜ੍ਹੋ– ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ, ਕਿਉਂਕਿ ਅਸੀਂ ਸੱਚ ਬੋਲਦੇ ਹਾਂ : ਰਾਹੁਲ

ਬੱਚੇ ਦੀ ਲਾਸ਼ ਕੋਲੋਂ ਦੋ ਗਿਲਾਸ ਅਤੇ ਦਾਰੂ ਦੀ ਬੋਤਲ ਵੀ ਮਿਲੀ ਹੈ। ਸ਼ੱਕ ਹੈ ਕਿ ਹੱਤਿਆਰੇ ਦੋ ਰਹੇ ਹੋਣਗੇ ਅਤੇ ਉਨ੍ਹਾਂ ਨੇ ਦਾਰੂ ਪੀਣ ਦੇ ਬਾਅਦ ਤੜਪਾ ਕੇ ਬੱਚੇ ਦਾ ਕਤਲ ਕੀਤਾ ਹੈੈ। ਬੱਚੇ ਦੇ ਚਿਹਰੇ ’ਤੇ ਸਿਗਰੇਟ ਨਾਲ ਦਾਗੇ ਜਾਣ ਦੇ ਨਿਸ਼ਾਨ ਮਿਲੇ ਹਨ। ਹੱਤਿਆ ਦੇ ਬਾਅਦ ਬੱਚੇ ਨੂੰ ਜ਼ਮੀਨ ’ਤੇ ਘਸੀਟਣ ਦੇ ਵੀ ਨਿਸ਼ਾਨ ਮਿਲੇ ਹਨ। ਬੱਚੇ ਦੀ ਬਾਡੀ ਦਾ ਪਿਛਲਾ ਹਿੱਸਾ ਕਾਲਾ ਪਿਆ ਹੋਇਆ ਹੈ।

ਇਹ ਵੀ ਪੜ੍ਹੋ– ਕਾਂਗਰਸ-BJP ਨੇ ਮਿਲ ਕੇ ਉਤਰਾਖੰਡ ’ਤੇ 72 ਕਰੋੜ ਦਾ ਕਰਜ਼ ਚੜ੍ਹਾਇਆ: ਕੇਜਰੀਵਾਲ


author

Rakesh

Content Editor

Related News