ਕੰਝਾਵਲਾ ਮਾਮਲਾ : ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੀੜਤਾ ਨਾਲ ਨਹੀਂ ਹੋਇਆ ਰੇਪ, ਸਹੇਲੀ ਨੇ ਕੀਤੇ ਕਈ ਖੁਲਾਸੇ
Tuesday, Jan 03, 2023 - 10:12 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) : ਦਿੱਲੀ ਦੇ ਕੰਝਾਵਲਾ ਹਿੱਟ ਐਂਡ ਰਨ ਕੇਸ ਵਿੱਚ ਲੜਕੀ ਦੇ ਸਿਰ, ਰੀੜ ਅਤੇ ਹੇਠਲੇ ਹਿੱਸੇ ’ਤੇ ਗੰਭੀਰ ਸੱਟਾਂ ਲੱਗਣ ਨਾਲ ਮੌਤ ਦੀ ਗੱਲ ਸਾਹਮਣੇ ਆਈ ਹੈ। ਪੋਸਟਮਾਰਟਮ ਰਿਪੋਰਟ ਵਿੱਚ ਰੇਪ ਨਾ ਹੋਣ ਦੀ ਵੀ ਪੁਸ਼ਟੀ ਹੋਈ। ਓਧਰ ਮ੍ਰਿਤਕਾ ਦੀ ਸਹੇਲੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਹਾਦਸੇ ਦਾ ਕਾਰਨ ਕਾਰ ਸਵਾਰਾਂ ਦੀ ਗਲਤੀ ਨੂੰ ਦੱਸਿਆ।
ਇਹ ਵੀ ਪੜ੍ਹੋ : ਦਵਾਈ ਲੈ ਕੇ ਘਰ ਪਰਤ ਰਹੇ ਪਿਓ-ਧੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ
ਪੁਲਸ ਸੂਤਰਾਂ ਮੁਤਾਬਕ ਮ੍ਰਿਤਕਾ ਦੀ ਦੋਸਤ ਨੇ ਦੱਸਿਆ ਕਿ ਜਦੋਂ ਗੱਡੀ ਦੀ ਟੱਕਰ ਹੋਈ ਤਾਂ ਉਹ ਡਰ ਗਈ, ਜਿਸ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸ ਨੇ ਦੱਸਿਆ ਕਿ ਜਦੋਂ ਟੱਕਰ ਹੋਈ ਤਾਂ ਉਸ ਦੀ ਦੋਸਤ ਕਾਰ ਵਾਲੀ ਸਾਈਡ ਡਿੱਗੀ ਅਤੇ ਉਹ ਦੂਜੇ ਪਾਸੇ। ਉਸ ਨੇ ਦੱਸਿਆ ਕਿ ਉਹ ਘਬਰਾ ਗਈ ਸੀ, ਇਸ ਲਈ ਉਥੋਂ ਨਿਕਲ ਕੇ ਸਿੱਧੀ ਘਰ ਪੁੱਜੀ। ਉਹ ਦੋਵੇਂ ਇਕੱਠੇ ਹੋਟਲ ਵਿਚ ਮੌਜੂਦ ਸਨ।
ਇਹ ਵੀ ਪੜ੍ਹੋ : ਘਰ ਦੇ ਵਿਹੜੇ ’ਚ ਅੱਗ ਸੇਕ ਰਹੇ ਪਿਓ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ
ਉਥੇ ਹੀ ਦੋਸ਼ੀਆਂ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਸਕੂਟੀ ਸੜਕ ’ਤੇ ਲਹਿਰਾ ਰਹੀ ਸੀ, ਜਿਸ ਕਾਰਨ ਟੱਕਰ ਹੋਈ। ਫਿਲਹਾਲ ਪੁਲਸ ਦੋਵਾਂ ਪਾਸਿਆਂ ਦੇ ਬਿਆਨਾਂ ਦੀ ਜਾਂਚ ਕਰ ਰਹੀ ਹੈ। ਦਿੱਲੀ ਦੇ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਐੱਸ. ਪੀ. ਸਾਗਰਪ੍ਰੀਤ ਹੁੱਡਾ ਨੇ ਦੱਸਿਆ ਕਿ ਪੋਸਟਮਾਰਟਮ ਵਿੱਚ ਲੜਕੀ ਦੇ ਸਿਰ, ਰੀੜ ਅਤੇ ਖੱਬੇ ਫੀਮਰ (ਪੱਟ ਦੀ ਹੱਡੀ) ’ਤੇ ਸੱਟਾਂ ਅਤੇ ਜ਼ਿਆਦਾ ਖੂਨ ਵਹਿ ਜਾਣ ਨਾਲ ਮੌਤ ਹੋਣਾ ਦੱਸਿਆ ਗਿਆ ਹੈ। ਰੇਪ ਦੀ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਬ੍ਰਿਟੇਨ ਦੇ ਰਾਜਾ ਚਾਰਲਸ III ਨਾਲ ਫੋਨ 'ਤੇ ਕੀਤੀ ਗੱਲ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਵਿਸ਼ੇਸ਼ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਸਾਗਰਪ੍ਰੀਤ ਹੁੱਡਾ ਨੇ ਇਥੇ ਪੁਲਸ ਹੈੱਡਕੁਆਰਟਰ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਸ ਨੇ ਉਸ ਦੇ ਦੋਸਤ ਦਾ ਪਤਾ ਲਗਾ ਲਿਆ, ਜੋ ਘਟਨਾ ਦੇ ਸਮੇਂ ਪੀੜਤਾ ਦੇ ਨਾਲ ਸੀ। ਦੋਸਤ ਦਾ ਬਿਆਨ ਦਰਜ ਕੀਤਾ ਗਿਆ।