ਕੰਗਨਾ ਦੀ ''ਐਮਰਜੈਂਸੀ'' ''ਤੇ ਬੰਗਲਾਦੇਸ਼ ''ਚ ਲੱਗਾ ਬੈਨ, ਭਾਰਤ ਨਾਲ ਰਿਸ਼ਤੇ ਵਿਗੜਣ ਕਾਰਨ ਲਿਆ ਫ਼ੈਸਲਾ

Tuesday, Jan 14, 2025 - 11:13 PM (IST)

ਕੰਗਨਾ ਦੀ ''ਐਮਰਜੈਂਸੀ'' ''ਤੇ ਬੰਗਲਾਦੇਸ਼ ''ਚ ਲੱਗਾ ਬੈਨ, ਭਾਰਤ ਨਾਲ ਰਿਸ਼ਤੇ ਵਿਗੜਣ ਕਾਰਨ ਲਿਆ ਫ਼ੈਸਲਾ

ਨੈਸ਼ਨਲ ਡੈਸਕ : ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਖ਼ਬਰ ਆਈ ਹੈ ਕਿ ਕੰਗਨਾ ਦੀ ਫਿਲਮ ਬੰਗਲਾਦੇਸ਼ 'ਚ ਬੈਨ ਹੋ ਗਈ ਹੈ। ਇਸ ਨਾਲ ਮਨੋਰੰਜਨ ਜਗਤ ਅਤੇ ਸਿਆਸੀ ਗਲਿਆਰਿਆਂ ਵਿਚ ਖਲਬਲੀ ਮਚ ਗਈ ਹੈ। ਫਿਲਮ 'ਐਮਰਜੈਂਸੀ' ਦੀ ਕਹਾਣੀ ਸਾਲ 1975 'ਚ ਭਾਰਤ 'ਚ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ। ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ।

ਇਸ ਬਾਰੇ 'ਚ ਇਕ ਸੂਤਰ ਨੇ ਕਿਹਾ, 'ਬੰਗਲਾਦੇਸ਼ 'ਚ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਰੋਕਣ ਦਾ ਕਾਰਨ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਾਲ ਹੀ 'ਚ ਵਿਗੜ ਰਹੇ ਰਿਸ਼ਤੇ ਹਨ। ਇਹ ਪਾਬੰਦੀ ਫਿਲਮ ਦੀ ਸਮੱਗਰੀ ਨਾਲ ਘੱਟ ਅਤੇ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਸਿਆਸੀ ਗਤੀਸ਼ੀਲਤਾ ਨਾਲ ਜ਼ਿਆਦਾ ਸਬੰਧਤ ਹੈ।

ਇਹ ਵੀ ਪੜ੍ਹੋ : ਹੈਤੀ 'ਚ ਹਿੰਸਾ ਕਾਰਨ ਵਿਸਥਾਪਿਤ ਲੋਕਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ : IOM

ਇਨ੍ਹਾਂ ਗੱਲਾਂ ਨਾਲ ਹੋ ਸਕਦੀ ਹੈ ਦਿੱਕਤ
ਫਿਲਮ ‘ਐਮਰਜੈਂਸੀ’ ਵਿਚ ਭਾਰਤੀ ਫੌਜ ਦੀ ਭੂਮਿਕਾ, ਇੰਦਰਾ ਗਾਂਧੀ ਦੀ ਸਰਕਾਰ ਅਤੇ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸ਼ੇਖ ਮੁਜੀਬੁਰ ਰਹਿਮਾਨ ਨੂੰ ਦਿੱਤੇ ਗਏ ਸਮਰਥਨ ਨੂੰ ਦਿਖਾਇਆ ਗਿਆ ਹੈ। ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਇੰਦਰਾ ਗਾਂਧੀ ਨੂੰ ਦੇਵੀ ਦੁਰਗਾ ਕਹਿ ਕੇ ਬੁਲਾਉਂਦੇ ਸਨ। ਇਸ ਫਿਲਮ ਵਿਚ ਬੰਗਲਾਦੇਸ਼ੀ ਅੱਤਵਾਦੀਆਂ ਦੇ ਹੱਥੋਂ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਨੂੰ ਵੀ ਦਿਖਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਗੱਲਾਂ ਕਾਰਨ ਬੰਗਲਾਦੇਸ਼ 'ਚ 'ਐਮਰਜੈਂਸੀ' 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਕੰਗਨਾ ਰਣੌਤ ਸਟਾਰਰ ਫਿਲਮ 'ਐਮਰਜੈਂਸੀ' 17 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ 'ਚ ਭਾਰਤੀ ਇਤਿਹਾਸ ਦਾ ਇਕ ਵੱਡਾ ਅਧਿਆਏ ਦਿਖਾਇਆ ਜਾ ਰਿਹਾ ਹੈ, ਜਿਸ ਕਾਰਨ ਇਹ ਦਰਸ਼ਕਾਂ 'ਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੰਗਲਾਦੇਸ਼ 'ਚ ਇਸ ਤਸਵੀਰ 'ਤੇ ਪਾਬੰਦੀ ਲਗਾਉਣ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਿਆਸੀ ਮਾਹੌਲ ਦਾ ਸੱਭਿਆਚਾਰਕ ਅਦਾਨ-ਪ੍ਰਦਾਨ 'ਤੇ ਕਿੰਨਾ ਡੂੰਘਾ ਅਸਰ ਪੈ ਰਿਹਾ ਹੈ। ਬੰਗਲਾਦੇਸ਼ ਵਿਚ ਹਾਲ ਦੇ ਸਮੇਂ ਵਿਚ ਭਾਰਤੀ ਫਿਲਮਾਂ ਦੀ ਰਿਲੀਜ਼ ਵਿਚ ਵੀ ਕਮੀ ਆਈ ਹੈ। ਕੰਗਨਾ ਦੀ 'ਐਮਰਜੈਂਸੀ', 'ਪੁਸ਼ਪਾ 2' ਅਤੇ 'ਭੂਲ ਭੁਲੈਇਆ 3' ਦੀ ਰਿਲੀਜ਼ ਵੀ ਰੋਕ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਮਹਾਕੁੰਭ 'ਚ ਪਹੁੰਚਦੇ ਹੀ Steve Jobs ਦੀ ਪਤਨੀ ਨੂੰ ਹੋਈ Allergy, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਕੰਗਨਾ ਨੂੰ ਹੈ ਹਿੱਟ ਹੋਣ ਦੀ ਜ਼ਰੂਰਤ
'ਐਮਰਜੈਂਸੀ' 'ਚ ਕੰਗਨਾ ਰਣੌਤ ਦੇ ਨਾਲ ਅਨੁਪਮ ਖੇਰ, ਮਹਿਮਾ ਚੌਧਰੀ, ਸ਼੍ਰੇਅਸ ਤਲਪੜੇ, ਮਿਲਿੰਦ ਸੋਮਨ ਅਤੇ ਹੋਰ ਕਲਾਕਾਰ ਨਜ਼ਰ ਆਉਣਗੇ। ਮਰਹੂਮ ਸਟਾਰ ਸਤੀਸ਼ ਕੌਸ਼ਿਕ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਕੰਗਨਾ ਰਣੌਤ ਨੇ ਕੀਤਾ ਹੈ। ਕੰਗਨਾ ਰਣੌਤ ਨੇ ਪਿਛਲੇ ਕਈ ਸਾਲਾਂ ਵਿਚ ਇਕ ਵੀ ਹਿੱਟ ਫਿਲਮ ਨਹੀਂ ਦਿੱਤੀ ਹੈ। ਅਭਿਨੇਤਰੀ ਦਾ ਫਿਲਮੀ ਕਰੀਅਰ ਬਹੁਤ ਸੰਕਟ ਵਿਚ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 'ਐਮਰਜੈਂਸੀ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News