ਯਾਤਰੀਆਂ ਨੂੰ ਲਿਜਾ ਰਹੇ ''ਬੁੱਢਾ ਏਅਰ'' ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

Monday, Jan 06, 2025 - 02:49 PM (IST)

ਯਾਤਰੀਆਂ ਨੂੰ ਲਿਜਾ ਰਹੇ ''ਬੁੱਢਾ ਏਅਰ'' ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਕਾਠਮੰਡੂ (ਭਾਸ਼ਾ)- ਬੁੱਢਾ ਏਅਰ ਦੇ ਇਕ ਜਹਾਜ਼ ਨੂੰ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀ. ਆਈ. ਏ.) 'ਤੇ ਸੱਜੇ ਇੰਜਣ ਵਿਚ ਅੱਗ ਲੱਗਣ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ 'ਚ 76 ਲੋਕ ਸਵਾਰ ਸਨ। ਚੰਦਰਗੜ੍ਹੀ ਜਾਣ ਵਾਲੀ ਫਲਾਈਟ BHA953 ਸਥਾਨਕ ਸਮੇਂ ਅਨੁਸਾਰ ਸਵੇਰੇ 10:37 ਵਜੇ ਟੀਆਈਏ ਤੋਂ ਰਵਾਨਾ ਹੋਈ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨੇਪਾਲ ਦੀ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਜਹਾਜ਼ ਦੇ ਸੱਜੇ ਇੰਜਣ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਨੇ ਸਵੇਰੇ 11:15 ਵਜੇ ਕਾਠਮੰਡੂ ਦਾ ਰੁਖ਼ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਇਸ ਜੇਲ੍ਹ 'ਚ ਮਿਲਦੀਆਂ ਹਨ ਸ਼ਾਨਦਾਰ ਸਹੂਲਤਾਂ, ਕੈਦੀ ਨਹੀਂ ਕਰਦੇ ਭੱਜਣ ਦੀ ਕੋਸ਼ਿਸ਼

ਜਹਾਜ਼ 'ਚ 72 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਬੁੱਢਾ ਏਅਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ, ''ਕਾਠਮੰਡੂ ਤੋਂ ਭਦਰਪੁਰ ਜਾਣ ਵਾਲੀ ਉਡਾਣ ਸੰਖਿਆ 953 ਨੂੰ ਸੱਜੇ ਇੰਜਣ ਵਿਚ ਤਕਨੀਕੀ ਸਮੱਸਿਆ ਦਾ ਪਤਾ ਲੱਗਣ ਮਗਰੋਂ ਵਾਪਸ ਕਾਠਮੰਡੂ ਲਿਆਂਦਾ ਗਿਆ।'' ਬੁੱਢਾ ਏਅਰ ਨੇ ਅੱਗੇ ਕਿਹਾ, "ਸਾਡੀ ਤਕਨੀਕੀ ਟੀਮ ਇਸ ਸਮੇਂ ਜਹਾਜ਼ ਦਾ ਨਿਰੀਖਣ ਕਰ ਰਹੀ ਹੈ।" ਬਿਆਨ ਮੁਤਾਬਕ ਯਾਤਰੀਆਂ ਨੂੰ ਦੂਜੇ ਜਹਾਜ਼ ਜ਼ਰੀਏ ਭਦਰਪੁਰ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਟੀਆਈਏ ਨੇ ਬੁੱੱਢਾ ਏਅਰ ਜਹਾਜ਼ ਨੂੰ ਉਤਾਰੇ ਜਾਣ ਦੌਰਾਨ ਹੋਰ ਓਪਰੇਸ਼ਨਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ। 

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News