10 ਸਾਲਾ ਬੱਚੀ ਦੀ ਖੰਘ ਨਾਲ ਫਲਾਈਟ ''ਚ ਹਫ਼ੜਾ-ਦਫ਼ੜੀ, ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

Wednesday, Jan 01, 2025 - 10:28 AM (IST)

10 ਸਾਲਾ ਬੱਚੀ ਦੀ ਖੰਘ ਨਾਲ ਫਲਾਈਟ ''ਚ ਹਫ਼ੜਾ-ਦਫ਼ੜੀ, ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

ਨੈਸ਼ਨਲ ਡੈਸਕ : ਹਾਲ ਹੀ ਵਿੱਚ ਇੱਕ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਫਲਾਈਟ ਦੌਰਾਨ 10 ਸਾਲ ਦੀ ਬੱਚੀ ਦੇ ਖੰਘਣ ਕਾਰਨ ਇਕ ਯਾਤਰੀ ਦਾ ਗੁੱਸਾ ਇੰਨਾ ਵਧ ਗਿਆ ਕਿ ਉਸ ਨੇ ਜਹਾਜ਼ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹੰਗਾਮੇ ਕਾਰਨ ਔਰਤ ਇੰਨੀ ਨਾਰਾਜ਼ ਹੋ ਗਈ ਕਿ ਉਸ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਚਾਕੂ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਫਲਾਈਟ ਨੂੰ ਲੈਂਡ ਕਰਨ ਦਾ ਫ਼ੈਸਲਾ ਕੀਤਾ ਗਿਆ।

ਫਲਾਈਟ ਦੌਰਾਨ ਦੋ ਯਾਤਰੀਆਂ ਵਿਚਾਲੇ ਬਹਿਸ ਹੋ ਗਈ ਸੀ। ਦੱਸਿਆ ਗਿਆ ਕਿ ਇੱਕ ਲੜਕੀ, ਇੱਕ ਦਸ ਸਾਲ ਦੀ ਬੱਚੀ ਦੀ ਖੰਘ ਤੋਂ ਇੰਨੀ ਗੁੱਸੇ ਵਿੱਚ ਆ ਗਈ ਕਿ ਉਸਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਚਾਲਕ ਦਲ ਦੇ ਮੈਂਬਰ ਲੜਕੀ ਕੋਲ ਪਹੁੰਚੇ ਅਤੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੋਰ ਭੜਕ ਗਈ। ਲੜਕੀ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਚਾਕੂ ਮਾਰਨ ਦੀ ਧਮਕੀ ਦੇ ਦਿੱਤੀ। 

ਜਦੋਂ ਕਰੂ ਮੈਂਬਰਾਂ ਨੇ ਇਸ ਝਗੜੇ ਨੂੰ ਰੋਕਣ ਲਈ ਲੜਕੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ। ਲੜਕੀ 'ਤੇ ਦੋਸ਼ ਹੈ ਕਿ ਉਸ ਨੇ ਨਾ ਸਿਰਫ਼ ਬੱਚੀ ਨੂੰ ਧਮਕਾਇਆ ਸਗੋਂ ਉਸ ਦਾ ਪਿੱਛਾ ਕਰਦੇ ਹੋਏ ਟਾਇਲਟ ਤੱਕ ਗਈ। ਇਸ ਤੋਂ ਬਾਅਦ ਉਸ ਨੇ ਬੱਚੀ ਦੀ ਮਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਇਸ ਮਾਮਲੇ ਦੀ ਸਥਿਤੀ ਉਦੋਂ ਵਿਗੜ ਗਈ, ਜਦੋਂ ਲੜਕੀ ਨੇ ਜਹਾਜ਼ ਦੇ ਦਰਵਾਜ਼ੇ ਦਾ ਹੈਂਡਲ ਤੋੜ ਦਿੱਤਾ ਅਤੇ ਯਾਤਰੀਆਂ 'ਤੇ ਆਪਣੀਆਂ ਜੁੱਤੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਨੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨ ਕੀਤਾ, ਜਿਨ੍ਹਾਂ ਵਿੱਚੋਂ ਕੁਝ ਤਣਾਅ ਕਾਰਨ ਬੀਮਾਰ ਹੋ ਗਏ। ਪਾਇਲਟ ਨੇ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਲਈ ਬਾਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫ਼ੈਸਲਾ ਕੀਤਾ।


author

rajwinder kaur

Content Editor

Related News