ਭਾਰਤ ਹਮੇਸ਼ਾ ਮਾਲਦੀਵ ਨਾਲ ਖੜ੍ਹਾ ਹੈ: ਜੈਸ਼ੰਕਰ

Friday, Jan 03, 2025 - 06:09 PM (IST)

ਭਾਰਤ ਹਮੇਸ਼ਾ ਮਾਲਦੀਵ ਨਾਲ ਖੜ੍ਹਾ ਹੈ: ਜੈਸ਼ੰਕਰ

ਨਵੀਂ ਦਿੱਲੀ (ਏਜੰਸੀ) - ਭਾਰਤ ਤੇ ਮਾਲਦੀਵ ਨੇ ਸਰਹੱਦ ਪਾਰ ਵਪਾਰ ਲਈ ਸਥਾਨਕ ਕਰੰਸੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਲੀ ’ਚ ਮਾਲਦੀਵ ਦੇ ਆਪਣੇ ਹਮਰੁਤਬਾ ਅਬਦੁੱਲਾ ਖਲੀਲ ਨਾਲ ਮੀਟਿੰਗ ਕੀਤੀ। ਖਲੀਲ ਸਮੁੰਦਰੀ ਸੁਰੱਖਿਆ, ਵਪਾਰ ਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਤਿੰਨ ਦਿਨਾਂ ਦੌਰੇ ’ਤੇ ਵੀਰਵਾਰ ਇੱਥੇ ਪਹੁੰਚੇ ਸਨ।

ਜੈਸ਼ੰਕਰ ਨੇ ਕਿਹਾ ਕਿ ਸਰਹੱਦ ਪਾਰ ਦੇ ਲੈਣ-ਦੇਣ ਲਈ ਸਥਾਨਕ ਕਰੰਸੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਕ ਢਾਂਚੇ ’ਤੇ ਹਸਤਾਖਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਖੇਤਰਾਂ ’ਚ ਆਪਣੀ ਸ਼ਮੂਲੀਅਤ ਵਧਾ ਦਿੱਤੀ ਹੈ । ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਹਮੇਸ਼ਾ ਮਾਲਦੀਵ ਨਾਲ ਖੜ੍ਹਾ ਰਿਹਾ ਹੈ। ਮਾਲਦੀਵ ਸਾਡੀ ‘ਨੇਬਰਹੁੱਡ ਫਸਟ ਨੀਤੀ’ ’ਚ ਬਹੁਤ ਅਹਿਮੀਅਤ ਰੱਖਦਾ ਹੈ।


author

cherry

Content Editor

Related News