ਰਾਹੁਲ ਦਾ ਆਖਰੀ ਫੈਸਲਾ, ਮੱਧ ਪ੍ਰਦੇਸ਼ 'ਚ ਬਣੇਗੀ 'ਕਮਲ' ਦੀ ਸਰਕਾਰ

12/13/2018 11:07:21 PM

ਭੋਪਾਲ— ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਚ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਨਾਂ 'ਤੇ ਚਰਚਾ ਤਕਰੀਬਨ ਪੂਰੀ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਮਲਨਾਥ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ ਤੇ ਸੂਬੇ 'ਚ ਕੋਈ ਉੱਪ ਮੁੱਖ ਮੰਤਰੀ ਨਹੀਂ ਹੋਵੇਗਾ। ਕੁਝ ਹੀ ਦੇਰ 'ਚ ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਵੀ ਹੋ ਸਕਦਾ ਹੈ। ਹਾਲਾਂਕਿ ਰਾਜਸਥਾਨ ਲਈ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕੋਈ ਫੈਸਲਾ ਨਹੀਂ ਆਇਆ ਹੈ।

ਭੋਪਾਲ 'ਚ ਵਿਧਾਇਕ ਦਲ ਦੀ ਬੈਠਕ ਜਾਰੀ ਹੈ ਤੇ ਇਸ 'ਚ ਕਮਲਨਾਥ ਤੇ ਸਿੰਧਿਆ ਵੀ ਮੌਜੂਦ ਹਨ। ਕਾਂਗਰਸ ਵਿਧਾਇਕ ਦਲ ਦੀ ਇਸ ਬੈਠਕ 'ਚ ਮੌਜੂਦ ਵਿਧਾਇਕਾਂ ਨੇ ਮੱਧ ਪ੍ਰਦੇਸ਼ ਦੇ ਸੀ.ਐੱਮ. ਅਹੁਦੇ ਲਈ ਕਮਲਨਾਥ ਦੇ ਨਾਂ ਦਾ ਸਮਰਥਨ ਹੱਥ ਚੁੱਕ ਕੇ ਕੀਤਾ। ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਨਾਥ ਨੇ ਕਿਹਾ, 'ਇਹ ਅਹੁਦਾ ਮੇਰੇ ਲਈ ਮੀਲ ਦਾ ਪੱਥਰ ਹੈ। ਆਉਣ ਵਾਲਾ ਸਮਾਂ ਚੁਣੌਤੀ ਭਰਿਆ ਹੈ, ਅਸੀਂ ਇਕ ਨਵੀਂ ਸ਼ੁਰੂਆਤ ਕਰਾਂਗੇ। ਉਥੇ ਹੀ ਉਨ੍ਹਾਂ ਨੇ ਜਯੋਤੀਰਾਦਿਤਿਆ ਸਿੰਧਿਆ ਦਾ ਖਾਸਤੌਰ 'ਤੇ ਧੰਨਵਾਦ ਕੀਤਾ।' ਦੱਸ ਦਈਏ ਕਿ ਕੱਲ ਸਵੇਰੇ 10:30 ਵਜੇ ਕਮਲਨਾਥ ਨੂੰ ਮਿਲਣਗੇ।


Inder Prajapati

Content Editor

Related News