ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਚਚੇਰੇ ਭਰਾ ਤੇ ਭਰਜਾਈ ਦਾ ਨੋਇਡਾ 'ਚ ਕਤਲ

Saturday, Feb 06, 2021 - 03:16 AM (IST)

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਚਚੇਰੇ ਭਰਾ ਤੇ ਭਰਜਾਈ ਦਾ ਨੋਇਡਾ 'ਚ ਕਤਲ

ਨੋਇਡਾ (ਭਾਸ਼ਾ)- ਜ਼ਿਲੇ ਦੇ ਥਾਣਾ ਬੀਟਾ-2 ਖੇਤਰ ਦੇ ਅਲਫਾ-2 ਸੈਕਟਰ ਵਿਚ ਰਹਿਣ ਵਾਲੇ ਇਕ ਬਜ਼ੁਰਗ ਪਤੀ-ਪਤਨੀ ਦੀ ਵੀਰਵਾਰ ਰਾਤ ਦੇਰ ਗਏ ਉਨ੍ਹਾਂ ਦੇ ਘਰ ਵਿਚ ਹੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਪਤੀ-ਪਤਨੀ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। 
ਪੁਲਸ ਕਮਿਸ਼ਨਰ ਅਲੋਕ ਸਿੰਘ ਨੇ ਦੱਸਿਆ ਕਿ ਆਈ-24 ਨੰਬਰ ਮਕਾਨ ਵਿਚ ਰਹਿਣ ਵਾਲੇ 74 ਸਾਲ ਦੇ ਨਰਿੰਦਰ ਨਾਥ ਅਤੇ ਉਨ੍ਹਾਂ ਦੀ 70 ਸਾਲ ਦੀ ਪਤਨੀ ਸੁਨੀਤਾ ਨਾਥ ਦੀ ਹੱਤਿਆ ਘਰ ਵਿਚ ਹੀ ਕੀਤੀ ਗਈ। ਸੁਨੀਤਾ ਦੀ ਲਾਸ਼ ਘਰ ਦੀ ਪਹਿਲੀ ਮੰਜ਼ਿਲ 'ਤੇ ਮਿਲੀ ਜਦੋਂ ਕਿ ਨਰਿੰਦਰ ਨਾਥ ਦੀ ਲਾਸ਼ ਘਰ ਦੇ ਬੇਸਮੈਂਟ 'ਤੇ ਬਣੇ ਇਕ ਸਟੋਰ ਵਿਚੋਂ ਮਿਲੀ। ਉਨ੍ਹਾਂ ਦੇ ਮੂੰਹ 'ਤੇ ਟੇਪ ਲੱਗੀ ਹੋਈ ਸੀ ਅਤੇ ਹੱਥ ਬੱਝੇ ਹੋਏ ਸਨ। ਨਰਿੰਦਰ ਨਾਥ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਦੇ ਚਚੇਰੇ ਭਰਾ ਸਨ। ਮ੍ਰਿਤਕਾਂ ਦੇ ਬੇਟੇ ਰੋਹਿਤ ਨਾਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News