ਦੇਸ਼ਭਰ ''ਚ ਵੱਡੀ ਮੋਦੀ ਲਹਿਰ ਵਿਚਾਲੇ ਉੱਤਰਾਖੰਡ ਦੀਆਂ ਪੰਜ ਸੀਟਾਂ ''ਤੇ ਲਿਖਿਆ ''ਕਮਲ''
Thursday, May 23, 2019 - 07:15 PM (IST)

ਦੇਹਰਾਦੂਨ— ਦੇਸ਼ 'ਚ ਵੱਡੇ ਬਹੁਮਤ ਨਾਲ ਨਰਿੰਦਰ ਮੋਦੀ ਸਰਕਾਰ ਦੀ ਵਾਪਸੀ ਨਾਲ ਹੀ ਉੱਤਰਾਖੰਡ 'ਚ ਵੀ ਲੋਕ ਸਭਾ ਦੀਆਂ 5 ਸੀਟਾਂ ਟਿਹਰੀ, ਪੌਡੀ (ਗਢਵਾਲ), ਹਰਿਦੁਆਰ, ਅਲਮੋੜਾ ਅਤੇ ਨੈਨੀਤਾਲ 'ਤੇ ਕਮਲ ਖਿਲ ਗਿਆ ਹੈ।
ਦੱਸ ਦਈਏ ਕਿ ਟਿਹਰੀ ਤੋਂ ਭਾਜਪਾ ਦੀ ਮਾਲਾ ਰਾਜਲਕਸ਼ਮੀ ਸ਼ਾਹ ਨੂੰ ਕਾਂਗਰਸ ਦੇ ਪ੍ਰੀਤਮ ਸਿੰਘ ਚੁਣੌਤੀ ਦੇ ਰਹੇ ਸਨ। ਇਸ ਦੇ ਨਾਲ ਹੀ ਨੈਨੀਤਾਲ ਸੀਟ ਤੋਂ ਭਾਜਪਾ ਦੇ ਅਜੈ ਭੱਟ ਅਤੇ ਕਾਂਗਰਸ ਦੇ ਹਰੀਸ਼ ਰਾਵਤ ਵਿਚਾਲੇ ਵੱਡਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਉਥੇ ਹੀ ਪੌਡੀ ਸੀਟ 'ਤੇ ਭਾਜਪਾ ਨਾਲ ਤੀਰਥ ਸਿੰਘ ਤੇ ਕਾਂਗਰਸ ਤੋਂ ਮਨੀਸ਼ ਖੰਡੂਰੀ ਆਹਮੋ-ਸਾਹਮਣੇ ਰਹੇ। ਇਸ ਦੇ ਨਾਲ ਹੀ ਅਲਮੋੜਾ ਸੀਟ ਤੋਂ ਭਾਜਪਾ ਦੇ ਅਜੈ ਟਮਟਾ ਨੂੰ ਕਾਂਗਰਸ ਦੇ ਪ੍ਰਦੀਪ ਟਮਟਾ ਸਖਤ ਟੱਕਰ ਦੇਖਣ ਨੂੰ ਮਿਲੀ।