ਕਲਯੁੱਗੀ ਚਾਚੇ ਨੇ ਭਤੀਜੇ-ਭਤੀਜੀਆਂ ਨੂੰ ਜ਼ਿੰਦਾ ਸਾੜਿਆ, 1 ਦੀ ਮੌਤ

04/08/2018 5:58:12 PM

ਇਲਾਹਾਬਾਦ— ਉਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲੇ ਤੋਂ ਇਕ ਬਹੁਤ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਲਯੁੱਗੀ ਚਾਚੇ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਭਤੀਜੇ-ਭਤੀਜੀਆਂ ਨੂੰ ਜ਼ਿੰਦਾ ਸਾੜ ਦਿੱਤਾ। ਇਕ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅੱਗ ਨਾਲ ਝੁਲਸੇ ਬੱਚੇ ਚੀਕਣ ਲੱਗੇ। ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਝੁਲਸੇ ਬੱਚਿਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। 

PunjabKesari
ਜਾਣਕਾਰੀ ਮੁਤਾਬਕ ਮਾਮਲਾ ਹੋਲਾਗੜ੍ਹ ਥਾਣਾ ਖੇਤਰ ਦੇ ਚਾਂਟੀ ਪਿੰਡ ਦਾ ਹੈ। ਇੱਥੋਂ ਦੇ ਵਾਸੀ ਰਾਮਪਾਲ ਯਾਦਵ ਦੇ 2 ਬੇਟੇ ਪ੍ਰਿਥਵੀਪਾਲ ਅਤੇ ਅਮਰਨਾਥ ਜ਼ਮੀਨ ਦੇ ਬੰਟਵਾਰੇ ਕਾਰਨ ਝਗੜ ਰਹੇ ਸਨ। ਇਸੀ ਦੇ ਚੱਲਦੇ ਦੋਵਾਂ ਦਾ ਝਗੜਾ ਇੰਨਾ ਵਧ ਗਿਆ ਕਿ ਅਮਰਨਾਥ ਨੇ ਪ੍ਰਿਥਵੀਪਾਲ ਨੂੰ ਧਮਕੀ ਦਿੱਤੀ ਸੀ ਕਿ ਉਸ ਦਾ ਪੂਰਾ ਪਰਿਵਾਰ ਖਤਮ ਕਰ ਦਵੇਗਾ। ਪ੍ਰਿਥਵੀਪਾਲ ਪਤਨੀ ਸਮੇਤ ਖੇਤ 'ਚ ਕੰਮ ਕਰਨ ਚਲਾ ਗਿਆ ਤਾਂ ਘਰ ਦੇ ਆਂਗਣ 'ਚ ਸੌਂ ਰਹੇ ਬੱਚਿਆਂ 'ਤੇ ਚਾਚੇ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ। 

PunjabKesari
ਤਿੰਨੋਂ ਬੱਚਿਆਂ ਨੂੰ ਅੱਗ 'ਚ ਸੜਦਾ ਦੇਖ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਦੌਰਾਨ ਇਕ ਬੱਚੀ ਨੇ ਦਮ ਤੌੜ ਦਿੱਤਾ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਤਿੰਨਾਂ ਬੱਚਿਆਂ ਨੂੰ ਤੁਰੰਤ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਨੂੰ ਅੰਜਾਮ ਦੇ ਕੇ ਅਮਰਨਾਥ ਨੇ ਆਪਣੇ ਕਮਰੇ 'ਚ ਤਾਲਾ ਬੰਦ ਕੀਤਾ ਅਤੇ ਘਰ ਤੋਂ ਕੁਝ ਦੂਰੀ 'ਤੇ ਜਾ ਕੇ ਛੁੱਪ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਇਸ ਮਾਮਲੇ 'ਚ ਥਾਣਾ ਇੰਚਾਰਜ਼ ਪ੍ਰਭਾਤ ਸਿੰਘ ਮੁਤਾਬਕ ਦੋਸ਼ੀ ਅਮਰਨਾਥ ਗ੍ਰਿਫਤਾਰ ਹੈ ਅਤੇ ਉਹ ਬਚਣ ਲਈ ਅਜੀਬ ਹਰਕਤਾਂ ਵੀ ਕਰ ਰਿਹਾ ਹੈ। ਇਸ ਦੀ ਪਤਨੀ ਇਸ ਨੂੰ ਛੱਡ ਕੇ ਜਾ ਚੁੱਕੀ ਹੈ ਅਤੇ ਪਿੰਡ ਵਾਸੀ ਉਸ ਦੇ ਵਿਵਹਾਰ ਤੋਂ ਪਰੇਸ਼ਾਨ ਰਹਿੰਦੇ ਹਨ।


Related News