ਅੱਜ ਦੇ ਦਿਨ ਪੁਲਾੜ ਯਾਤਰਾ ''ਤੇ ਰਵਾਨਾ ਹੋਈ ਸੀ ''ਕਲਪਨਾ ਚਾਵਲਾ''

01/16/2019 2:00:34 PM

ਨਵੀਂ ਦਿੱਲੀ (ਭਾਸ਼ਾ)— ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿਚ 16 ਜਨਵਰੀ ਕਈ ਕਾਰਨਾਂ ਤੋਂ ਮਹੱਤਵਪੂਰਨ ਹੈ, ਕਿਉਂਕਿ ਇਸ ਦਿਨ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ। ਇਹ ਉਹ ਦਿਨ ਹੈ, ਜਦੋਂ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਕਲਪਨਾ ਚਾਵਲਾ ਨੇ 16 ਜਨਵਰੀ 2003 ਨੂੰ ਆਪਣੀ ਦੂਜੀ ਪੁਲਾੜ ਯਾਤਰਾ ਲਈ ਰਵਾਨਾ ਹੋਈ ਸੀ। ਕਲਪਨਾ ਚਾਵਲਾ ਨੇ 17 ਨਵੰਬਰ 1997 'ਚ ਪਹਿਲੀ ਪੁਲਾੜ ਯਾਤਰਾ ਕੀਤੀ ਸੀ। ਉਹ ਪੁਲਾੜ ਵਿਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੀ। ਆਪਣੀ ਦੂਜੀ ਪੁਲਾੜ ਯਾਤਰਾ ਦੌਰਾਨ ਚਾਲਕ ਦਲ ਦੇ 6 ਸਾਥੀਆਂ ਨਾਲ ਦਿਹਾਂਤ ਹੋ ਗਿਆ ਸੀ। 
ਕੁਝ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਇਸ ਦਿਨ ਦਰਜ ਹਨ, ਜੋ ਇਸ ਪ੍ਰਕਾਰ ਹਨ—

1556— ਫਿਲੀਪ ਦੂਜੇ ਸਪੇਨ ਦੇ ਸਮਾਰਟ ਬਣੇ।
1581— ਬ੍ਰਿਟਿਸ਼ ਸੰਸਦ ਨੇ ਰੋਮਨ ਕੈਥੋਲਿਕ ਵੋਟ ਨੂੰ ਗੈਰ-ਕਾਨੂੰਨੀ ਐਲਾਨ ਕੀਤਾ।
1943— ਇੰਡੋਨੇਸ਼ੀਆ ਦੇ ਅੰਬੋਨ ਟਾਪੂ 'ਤੇ ਅਮਰੀਕੀ ਹਵਾਈ ਫੌਜ ਦਾ ਪਹਿਲਾ ਹਵਾਈ ਹਮਲਾ।
1947— ਵਿੰਸੇਟ ਆਰੀਅਲ ਫਰਾਂਸ ਦੇ ਰਾਸ਼ਟਰਪਤੀ ਚੁਣੇ ਗਏ।
1955— ਪੁਣੇ ਵਿਚ ਖੜਗਵਾਸਲਾ ਰਾਸ਼ਟਰੀ ਰੱਖਿਆ ਅਕਾਦਮੀ ਦਾ ਰਸਮੀ ਤੌਰ 'ਤੇ ਉਦਘਾਟਨ।
1979— 'ਸ਼ਾਹ ਆਫ਼ ਈਰਾਨ' ਪਰਿਵਾਰ ਸਮੇਤ ਮਿਸਰ ਪਹੁੰਚੇ।
1992— ਭਾਰਤ ਅਤੇ ਬ੍ਰਿਟੇਨ ਵਿਚਾਲੇ ਹਵਾਲਗੀ ਸੰਧੀ।
1996— ਹੱਬਲ ਪੁਲਾੜ ਦੂਰਬੀਨ ਦੇ ਵਿਗਿਆਨੀਆਂ ਨੇ ਪੁਲਾੜ ਵਿਚ 100 ਤੋਂ ਵੱਧ ਨਵੀਆਂ ਆਕਾਸ਼ ਗੰਗਾ ਨੂੰ ਲੱਭਣ ਦਾ ਦਾਅਵਾ ਕੀਤਾ।
1990— ਭਾਰਤ ਦੇ ਅਨਿਲ ਸੂਦ ਵਿਸ਼ਵ ਬੈਂਕ ਦੇ ਉੱਪ ਪ੍ਰਧਾਨ ਬਣੇ, ਟੋਕੀਓ (ਜਾਪਾਨ) ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਐਲਾਨ।
2003— ਭਾਰਤੀ ਮੂਲ ਦੀ ਕਲਪਨਾ ਚਾਵਲਾ ਦੂਜੀ ਪੁਲਾੜ ਯਾਤਰਾ 'ਤੇ ਰਵਾਨਾ।
2005— ਜੈਸ਼-ਏ-ਮੁਹੰਮਦ ਮੁਖੀ ਅਜ਼ਹਰ 'ਤੇ ਸ਼ਿੰਕਜਾ ਕੱਸਣ ਲਈ ਐੱਫ. ਬੀ. ਆਈ. ਨੇ ਭਾਰਤ ਤੋਂ ਮਦਦ ਮੰਗੀ। 
2006— ਸਮਾਜਵਾਦੀ ਨੇਤਾ ਮਾਈਕਲ ਬੈਸ਼ਲੇਟ ਚਿਲੀ ਦੀ ਪ੍ਰਥਮ ਮਹਿਲਾ ਰਾਸ਼ਟਰਪਤੀ ਚੁਣੀ ਗਈ।


Tanu

Content Editor

Related News