ਮਾਨਸਰੋਵਰ ਯਾਤਰਾ : ਖਰਾਬ ਮੌਸਮ ਕਾਰਨ ਯਾਤਰੀਆਂ ਨੂੰ ਹੈਲੀਕਾਪਟਰਾਂ ਰਾਹੀਂ ਗੂੰਜੀ ਲਿਜਾਇਆ ਗਿਆ

Tuesday, Jun 19, 2018 - 05:34 PM (IST)

ਮਾਨਸਰੋਵਰ ਯਾਤਰਾ : ਖਰਾਬ ਮੌਸਮ ਕਾਰਨ ਯਾਤਰੀਆਂ ਨੂੰ ਹੈਲੀਕਾਪਟਰਾਂ ਰਾਹੀਂ ਗੂੰਜੀ ਲਿਜਾਇਆ ਗਿਆ

ਪਿਥੌਰਾਗੜ੍ਹ— ਕੈਲਾਸ਼ ਮਾਨਸਰੋਵਰ ਯਾਤਰਾ ਦੇ ਦੂਜੇ ਜਥੇ 'ਚ ਸ਼ਾਮਲ 57 ਤੀਰਥ ਯਾਤਰੀਆਂ ਨੂੰ ਅੱਜ ਸਵੇਰੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਨੈਨੀ ਸੈਨੀ ਹਵਾਈ ਪੱਟੀ ਤੋਂ ਗੂੰਜੀ ਆਧਾਰ ਕੈਂਪ ਲਿਜਾਇਆ ਗਿਆ। ਅਜਿਹਾ ਖਰਾਬ ਮੌਸਮ ਦੇ ਖਦਸ਼ੇ ਤੇ ਦਰੂਹ ਟ੍ਰੈਕ ਤੋਂ ਬਚਣ ਲਈ ਕੀਤਾ ਗਿਆ। ਪਿਥੌਰਾਗੜ੍ਹ ਦੇ ਜ਼ਿਲਾ ਮੈਜਿਸਟ੍ਰੇਟ ਸੀ. ਰਵੀਸ਼ੰਕਰ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਚਾਰ ਹੈਲੀਕਾਪਟਰ ਅੱਜ ਸਵੇਰੇ 7 ਵਜੇ 57 ਸ਼ਰਧਾਲੂਆਂ ਨੂੰ ਲੈ ਕੇ ਗੂੰਜੀ ਪਹੁੰਚੇ।  ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਦੂਜਾ ਜਥਾ ਕੱਲ ਸ਼ਾਮ ਅਲਮੌੜਾ ਦੇ ਰਸਤੇ ਯਾਤਰਾ ਦੀ ਨੋਡਲ ਏਜੰਸੀ ਪਿਥੌਰਾਗੜ੍ਹ ਟੂਰਿਸਟ ਰੈਸਟ ਸੈਂਟਰ ਆਫ ਕੁਮਾਊ ਮੰਡਲ ਵਿਕਾਸ ਨਿਗਮ ਤੱਕ ਪਹੁੰਚਿਆ।


Related News