ਵੱਡੀ ਖ਼ਬਰ: ਕੈਲਾਸ਼ ਗਹਿਲੋਤ ਨੇ ਛੱਡੀ ਆਮ ਆਦਮੀ ਪਾਰਟੀ
Sunday, Nov 17, 2024 - 01:07 PM (IST)
ਨਵੀਂ ਦਿੱਲੀ- ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਅਤੇ 'ਆਪ' ਆਗੂ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ (ਆਪ) ਛੱਡ ਦਿੱਤੀ ਹੈ। ਕੈਲਾਸ਼ ਗਹਿਲੋਤ ਨੇ ਟਰਾਂਸਪੋਰਟ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਸਤੀਫ਼ਾ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਪਹਿਲਾਂ 'ਸਖੀ ਬੱਸ ਡਿਪੋ' ਸ਼ੁਰੂ, ਤਾਇਨਾਤ ਕੀਤੀਆਂ ਗਈਆਂ 223 ਮਹਿਲਾ ਮੁਲਾਜ਼ਮ
ਇਸ ਚਿੱਠੀ ਵਿਚ ਕੈਲਾਸ਼ ਨੇ ਯਮੁਨਾ ਦੀ ਸਫਾਈ ਅਤੇ ਕੇਜਰੀਵਾਲ ਦੇ ਬੰਗਲਾ ਨਿਰਮਾਣ ਦਾ ਮੁੱਦਾ ਵੀ ਚੁੱਕਿਆ। ਗਹਿਲੋਤ ਨੇ ਕਿਹਾ ਕਿ ਯਮੁਨਾ ਦੀ ਸਫਾਈ ਦਾ ਵਾਅਦਾ ਅਸੀਂ ਪਿਛਲੀਆਂ ਚੋਣਾਂ ਵਿਚ ਕੀਤਾ ਸੀ ਪਰ ਅਸੀਂ ਯਮੁਨਾ ਦੀ ਸਫਾਈ ਨਹੀਂ ਕਰ ਸਕੇ। ਉਨ੍ਹਾਂ ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਨਵਾਂ ਬੰਗਲਾ ਸ਼ੀਸ਼ਮਹਿਲ ਵਰਗੇ ਕਈ ਸ਼ਰਮਨਾਕ ਅਤੇ ਅਜੀਬੋ-ਗਰੀਬ ਵਿਵਾਦ ਹੈ, ਜੋ ਹੁਣ ਸਾਰਿਆਂ ਨੂੰ ਸ਼ੱਕ ਵਿਚ ਪਾ ਰਹੇ ਹਨ ਕਿ ਕੀ ਅਸੀਂ ਅਜੇ ਵੀ ਆਮ ਆਦਮੀ ਹੋਣ ਵਿਚ ਭਰੋਸਾ ਕਰਦੇ ਹਾਂ। ਹੁਣ ਇਹ ਸਪੱਸ਼ਟ ਹੈ ਕਿ ਜੇਕਰ ਦਿੱਲੀ ਸਰਕਾਰ ਆਪਣਾ ਜ਼ਿਆਦਾ ਸਮਾਂ ਕੇਂਦਰ ਨਾਲ ਲੜਨ ਵਿਚ ਬਿਤਾਉਂਦੀ ਹੈ ਤਾਂ ਦਿੱਲੀ ਲਈ ਅਸਲ ਤਰੱਕੀ ਨਹੀਂ ਹੋ ਸਕਦੀ। ਮੇਰੇ ਕੋਲ ਤੁਹਾਡੇ ਤੋਂ ਵੱਖ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ ਅਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ।
ਇਹ ਵੀ ਪੜ੍ਹੋ- ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ
ਦੱਸ ਦੇਈਏ ਕਿ ਪਿਛਲੀ ਸਰਕਾਰ 'ਚ ਟਰਾਂਸਪੋਰਟ ਅਤੇ ਵਾਤਾਵਰਣ ਵਿਭਾਗ ਦਾ ਕਾਰਜਭਾਰ ਸੰਭਾਲਣ ਵਾਲੇ ਕੈਲਾਸ਼ ਨੇ ਇਸ ਵਾਰ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਕੈਲਾਸ਼ ਨੇ ਇਸ ਵਾਰ ਨਜ਼ਫਗੜ੍ਹ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਅਜੀਤ ਸਿੰਘ ਖਰਖਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ- ਔਰਤਾਂ ਦੇ ਖਾਤੇ 'ਚ ਆਉਣਗੇ 2100 ਰੁਪਏ