ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ; ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਨਾਗਰਿਕਾਂ ਲਈ ਜਾਰੀ ਕੀਤਾ ਹੈਲਪਲਾਈਨ ਨੰਬਰ
Tuesday, Aug 17, 2021 - 10:59 AM (IST)
ਨਵੀਂ ਦਿੱਲੀ— ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਵਿਚ ਆਉਣ ਮਗਰੋਂ ਦੁਨੀਆ ਭਰ ਵਿਚ ਹਲ-ਚਲ ਮਚੀ ਹੋਈ ਹੈ। ਸਾਰੇ ਦੇਸ਼ ਅਫ਼ਗਾਨਿਸਤਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ’ਚ ਲੱਗੇ ਹੋਏ ਹਨ। ਭਾਰਤ ਨੇ ਵੀ ਆਪਣੇ ਨਾਗਰਿਕਾਂ ਨੂੰ ਕਾਬੁਲ ਤੋਂ ਕੱਢਣ ਲਈ ਮਿਸ਼ਨ ਸ਼ੁਰੂ ਕੀਤਾ ਹੈ। ਇਸ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਕਾਬੁਲ ਦੇ ਤਾਲਿਬਾਨ ਦੇ ਕਬਜ਼ੇ ’ਚ ਆਉਣ ਤੋਂ ਬਾਅਦ ਅਫ਼ਗਾਨਿਸਤਾਨ ’ਚ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ, ਸਿਰਸਾ ਨੇ ਟਵੀਟ ਕਰ ਕਿਹਾ- ‘ਸਿੱਖ ਅਤੇ ਹਿੰਦੂ ਪਰਿਵਾਰ ਸੁਰੱਖਿਅਤ’
ਅਫ਼ਗਾਨਿਸਤਾਨ ਵਿਚ ਵਿਗੜਦੇ ਹਾਲਾਤਾਂ ਦਰਮਿਆਨ ਵਿਦੇਸ਼ ਮੰਤਰਾਲਾ ਨੇ ਹੈਲਪਲਾਈਨ ਨੰਬਰ ਅਤੇ ਈਮੇਲ ਆਈ. ਡੀ. ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਹੈਲਪਲਾਈਨ ਨੰਬਰ +919717785379 ਜਾਰੀ ਕੀਤਾ। ਇਸ ਦੇ ਨਾਲ ਹੀ ਈਮੇਲ ਆਈ. ਡੀ.http://MEAHelpdeskIndia@gmail.com ਵੀ ਜਾਰੀ ਕੀਤੀ ਹੈ। ਹੈਲਪਲਾਈਨ ਨੰਬਰ ਅਤੇ ਈਮੇਲ ਆਈ. ਡੀ. ’ਤੇ ਭਾਰਤ ਦੇ ਲੋਕ ਅਫ਼ਗਾਨ ਵਿਚ ਆਪਣੇ ਕਰੀਬੀਆਂ ਦੀ ਹਰ ਖ਼ਬਰ ਲੈ ਸਕਦੇ ਹਨ ਜਾਂ ਫਿਰ ਜਾਣਕਾਰੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ
ਵਿਦੇਸ਼ ਮੰਤਰੀ ਨੇ ਲੜੀਵਾਰ ਕਈ ਟਵੀਟ ਕੀਤੇ ਅਤੇ ਲਿਖਿਆ ਕਿ ਭਾਰਤ ਸਰਕਾਰ ਕਾਬੁਲ ’ਚ ਰਹਿ ਰਹੇ ਆਪਣੇ ਨਾਗਰਿਕਾਂ- ਹਿੰਦੂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਸਿੱਧੇ ਸੰਪਰਕ ਵਿਚ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਭਾਰਤ ਪਰਤਣ ਦੇ ਇੱਛੁਕ ਲੋਕ ਦੀ ਚਿੰਤਾ ਨੂੰ ਸਮਝਿਆ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਸੁਰੱਖਿਅਤ ਕੱਢਣ ਲਈ ਅਸੀਂ ਕੰਮ ਕਰ ਰਹੇ ਹਾਂ। ਜੈਸ਼ੰਕਰ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਦਾ ਸੰਚਾਲਨ ਮੁੱਖ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਬੁਲ ’ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਆਗੂਆਂ ਨਾਲ ਲਗਾਤਾਰ ਸੰਪਰਕ ਵਿਚ ਹਾਂ।
ਇਹ ਵੀ ਪੜ੍ਹੋ: ਅਫਗਾਨਿਸਤਾਨ ਛੱਡਣ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਦਾ ਬਿਆਨ ਆਇਆ ਸਾਹਮਣੇ, ਦੱਸਿਆ ਕਿਉਂ ਛੱਡਿਆ ਦੇਸ਼
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ, ਜੋ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਹੈ। ਤਾਲਿਬਾਨ ਦੇ ਕਾਬੁਲ ’ਤੇ ਕਬਜ਼ਾ ਕਰਦੇ ਹੋਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਦੌੜ ਗਏ, ਜਿਸ ਤੋਂ ਬਾਅਦ ਦੇਸ਼ ’ਚ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਤਾਲਿਬਾਨੀ ਸ਼ਾਸਨ ਤੋਂ ਡਰੇ ਲੋਕ ਅਫ਼ਗਾਨਿਸਤਾਨ ਛੱਡ ਰਹੇ ਹਨ, ਜਿਸ ਦਾ ਅੱਖੀਂ ਡਿੱਠਾ ਹਾਲ ਕਾਬੁਲ ਹਵਾਈ ਅੱਡੇ ’ਤੇ ਵੇਖਣ ਨੂੰ ਮਿਲਿਆ, ਜਿੱਥੇ ਲੋਕ ਦੇਸ਼ ਛੱਡ ਕੇ ਜਾਣ ਲਈ ਜਹਾਜ਼ ’ਚ ਬੈਠਣ ਲਈ ਜੱਦੋ-ਜਹਿਦ ਕਰ ਰਹੇ ਹਨ।