ਰਾਜਪਾਲ ਦੇ ਸਲਾਹਕਾਰ ਦੇ ਰੂਪ ''ਚ ਕੇ. ਵਿਜੇ ਕੁਮਾਰ ਨੇ ਸੰਭਾਲਿਆ ਅਹੁਦਾ

Saturday, Jun 23, 2018 - 01:53 PM (IST)

ਸ਼੍ਰੀਨਗਰ— ਆਈ. ਪੀ. ਐੱਸ. ਦੇ ਵਿਜੇ ਕੁਮਾਰ ਨੇ ਜੰਮੂ ਕਸ਼ਮੀਰ ਰਾਜਪਾਲ ਦੇ ਸਲਾਹਕਾਲ ਦੇ ਰੂਪ 'ਚ ਅਹੁਦਾ ਸੰਭਾਲ ਲਿਆ ਹੈ। ਪ੍ਰਧਾਨ ਸਕੱਤਰ ਆਰ ਕੇ ਗੋਇਲ ਅਤੇ ਸਿਵਲ ਸਕੱਤਰੇਤ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਇੱਥੇ ਉਨ੍ਹਾਂ ਦਾ ਸੁਆਗਤ ਕੀਤਾ। ਕੁਮਾਰ ਹਾਲ ਹੀ 'ਚ ਕੇਂਦਰੀ ਸੁਰੱਖਿਆ ਮੰਤਰਾਲੇ ਦੇ ਸੀਨੀਅਰ ਸੁਰੱਖਿਆ ਸਲਾਹਕਾਰ ਅਹੁਦੇ 'ਤੇ ਸਨ। ਤਾਮਿਲਨਾਡੂ ਕੈਡਰ ਦੇ 1975 ਬੈਂਚ ਆਈ. ਪੀ. ਐੱਸ. ਅਧਿਕਾਰੀ ਕੁਮਾਨ ਨੇ 1998 ਤੋਂ 2001 ਵਿਚਕਾਰ ਸਰਹੱਦ ਬਲ (ਬੀ. ਐੱਸ. ਐੱਫ.) ਦੇ ਇੰਸਪੈਕਟਰ ਜਨਰਲ ਦੇ ਰੂਪ 'ਚ ਕਸ਼ਮੀਰ ਘਾਟੀ 'ਚ ਪਹਿਲਾਂ ਸੇਵਾ ਕੀਤੀ ਸੀ।
ਜਾਣਕਾਰੀ ਮੁਤਾਬਕ ਐੱਮ. ਐੱਚ. ਏ. 'ਚ ਸੀਨੀਅਰ ਸਲਾਹਕਾਰ ਨਿਯੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ 2010 ਅਤੇ 2012 ਵਿਚਕਾਰ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਇੰਸਪੈਕਟਰ ਜਨਰਲ ਦੇ ਰੂਪ 'ਚ ਵੀ ਕੰਮ ਕੀਤਾ। 2008 'ਚ ਵਿਜੇ ਕੁਮਾਰ ਨੂੰ ਹੈਦਰਾਬਾਦ 'ਚ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਸ ਅਕੈਡਮੀ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ।
ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ—
ਰਾਜਪਾਲ ਦੇ ਸਲਾਹਕਾਰ ਦੇ ਰੂਪ 'ਚ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਵਿਜੇ ਕੁਮਾਰ ਨੇ ਆਪਣੀ ਪਹਿਲੀ ਬੈਠਕ ਦੌਰਾਨ ਪੁਲਸ ਅਧਿਕਾਰੀਆਂ ਨਾਲ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ। ਬੈਠਕ 'ਚ ਪੁਲਸ ਡਾਇਰੈਕਟਰ ਜਨਰਲ ਐੱਸ. ਪੀ. ਵੈਦ, ਡਾਇਰੈਕਟਰ ਜ਼ੇਲ, ਵਿਸ਼ੇਸ਼ ਡੀ. ਜੀ. ਅਤੇ ਹੋਰ ਅਧਿਕਾਰੀ ਮੌਜੂਦ ਸਨ। ਬੈਠਕ ਦੌਰਾਨ ਕਸ਼ਮੀਰ 'ਚ ਮੌਜੂਦਾ ਸੁਰੱਖਿਆ ਸਥਿਤੀ 'ਤੇ ਚਰਚਾ ਆਯੋਜਿਤ ਕੀਤੀ ਗਈ। ਸਲਾਹਕਾਰ ਨੇ ਸ਼ਾਂਤੀ ਬਣਾਏ ਰੱਖਣ ਲਈ ਸੁਰੱਖਿਆ ਏਜੰਸੀਆਂ ਵਿਚਕਾਰ ਨੇੜੇ ਦੇ ਤਾਲਮੇਲ 'ਤੇ ਬਲ ਦਿੱਤਾ। ਜ਼ੇਲਾਂ 'ਚ ਸੁਰੱਖਿਆ ਬਾਰੇ 'ਚ ਸਲਾਹਕਾਰ ਨੇ ਜ਼ੇਲਾਂ ਦੀ ਵਧੀਆ ਸੁਰੱਖਿਆ ਪ੍ਰਬੰਧਨ ਵਰਗੇ ਆਧੁਨਿਕ ਉਪਕਰਣ, ਬੁਨਿਆਦੀ ਢਾਂਚੇ ਬਾਰੇ 'ਚ ਕਿਹਾ।


Related News