PM ਮੋਦੀ ਕੈਬਨਿਟ ’ਚ ‘ਮੰਤਰੀ’ ਬਣਦੇ ਹੀ ਹੈਕ ਹੋਇਆ ਸਿੰਧੀਆ ਦਾ ਫੇਸਬੁੱਕ ਅਕਾਊਂਟ, ਜਾਣੋ ਵਜ੍ਹਾ

Thursday, Jul 08, 2021 - 06:36 PM (IST)

ਭੋਪਾਲ— ਪ੍ਰਧਾਨ ਮੰਤਰੀ ਮੋਦੀ ਕੈਬਨਿਟ ’ਚ ਕੇਂਦਰੀ ਮੰਤਰੀ ਬਣਦੇ ਹੀ ਜੋਤੀਰਾਦਿੱਤਿਆ ਸਿੰਧੀਆ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ। ਅਕਾਊਂਟ ਹੈਕ ਹੋਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਫੇਸਬੁੱਕ ਪੇਜ਼ ’ਤੇ ਇਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਗਿਆ। ਇਸ ਵੀਡੀਓ ਵਿਚ ਸਿੰਧੀਆ ਕਾਂਗਰਸ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਹਮਲਾਵਰ ਭਾਸ਼ਣ ਵਾਲੇ ਪੁਰਾਣੇ ਵੀਡੀਓ ਵੀ ਅਪਲੋਡ ਕਰ ਦਿੱਤੇ ਗਏ। ਇਨ੍ਹਾਂ ’ਚ ਸਿੰਧੀਆ, ਮੋਦੀ ਸਰਕਾਰ ਦੀਆਂ ਕਮੀਆਂ ਗਿਣਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਉਸ ਸਮੇਂ ਦੇ ਹਨ, ਜਦੋਂ ਸਿੰਧੀਆ ਕਾਂਗਰਸ ਵਿਚ ਹੁੰਦੇ ਸਨ।

ਇਹ ਵੀ ਪੜ੍ਹੋ: ਮੋਦੀ ਕੈਬਨਿਟ ਦਾ ਵਿਸਥਾਰ: ਪੀ. ਐੱਮ. ਦੀ ਮੌਜੂਦਗੀ ’ਚ 43 ਆਗੂਆਂ ਨੇ ਚੁੱਕੀ ਸਹੁੰ

PunjabKesari

ਅਕਾਊਂਟ ਹੈਕ ਹੋਣ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਮਾਹਰਾਂ ਦੀ ਟੀਮ ਸਰਗਰਮ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਮਿੰਟਾਂ ਵਿਚ ਹੈਕਿੰਗ ਨੂੰ ਰੋਕ ਲਿਆ ਗਿਆ। ਇਸ ਦੇ ਨਾਲ-ਨਾਲ ਅਪਲੋਡ ਪੁਰਾਣੇ ਵੀਡੀਓ ਨੂੰ ਵੀ ਹਟਾ ਲਿਆ ਗਿਆ। ਜਿਸ ਡਾਟਾ ਨਾਲ ਛੇੜਛਾੜ ਕੀਤੀ ਗਈ ਹੈ, ਉਹ ਵੀ ਰਿਕਵਰ ਹੋ ਗਿਆ ਹੈ। ਭੋਪਾਲ ਵਿਚ ਸਿੰਧੀਆ ਸਮਰਥਕ ਕ੍ਰਿਸ਼ਨਾ ਘਾਟਗੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਕਾਊਂਟ ਤੁਰੰਤ ਰਿਕਵਰ ਹੋਣ ਦੀ ਵਜ੍ਹਾ ਕਰ ਕੇ ਸ਼ਿਕਾਇਤ ਨਹੀਂ ਕੀਤੀ ਜਾਵੇਗੀ। ਕ੍ਰਿਸ਼ਨਾ ਨੇ ਕਿਹਾ ਕਿ ਪਰ ਮਾਹਰਾਂ ਦੀ ਟੀਮ ਆਪਣੇ ਪੱਧਰ ’ਤੇ ਇਹ ਪਤਾ ਲਾ ਰਹੀ ਹੈ ਕਿ ਅਕਾਊਂਟ ਨੂੰ ਕਿਸ ਨੇ ਹੈਕ ਕੀਤਾ ਅਤੇ ਕਿੱਥੋਂ ਇਸ ਨੂੰ ਹੈਕ ਕੀਤਾ ਗਿਆ ਸੀ।

ਇਹ ਵੀ ਪੜ੍ਹੋ: PM ਮੋਦੀ ਕੈਬਨਿਟ ’ਚ ਬੀਬੀਆਂ ਦਾ ਵਧਿਆ ‘ਕੱਦ’, ਇਨ੍ਹਾਂ 7 ਚਿਹਰਿਆਂ 'ਤੇ ਵੱਡੀ ਜ਼ਿੰਮੇਵਾਰੀ

PunjabKesari

ਜ਼ਿਕਰਯੋਗ ਹੈ ਕਿ ਸਿੰਧੀਆ ਨੂੰ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਮੋਦੀ ਕੈਬਨਿਟ ਵਿਚ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਗਿਆ ਹੈ। ਇਹ ਮੰਤਰਾਲਾ ਪਹਿਲਾਂ ਹਰਦੀਪ ਸਿੰਘ ਪੁਰੀ ਕੋਲ ਸੀ। ਪੁਰੀ ਨੂੰ ਪੈਟਰੋਲੀਅਮ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਸਿੰਧੀਆ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਜਤਾਇਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਉਨ੍ਹਾਂ ਦੀਆਂ ਆਸਾਂ ’ਤੇ ਖਰ੍ਹਾ ਉਤਰ ਸਕਾਂ। ਦੱਸ ਦੇਈਏ ਕਿ ਸਿੰਧੀਆ ਮਾਰਚ 2020 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਬੁੱਧਵਾਰ ਨੂੰ ਮੋਦੀ ਸਰਕਾਰ ਨੇ ਸਿੰਧੀਆ ਨੂੰ ਕੈਬਨਿਟ ਵਿਚ ਸ਼ਾਮਲ ਕਰ ਲਿਆ।


Tanu

Content Editor

Related News