ਜਯੋਤੀਰਾਦਿਤਿਆ ਸਿੰਧੀਆ ਦੀ ਰਾਜ ਸਭਾ ਚੋਣ ਨੂੰ ਅਦਾਲਤ ''ਚ ਚੁਣੌਤੀ

Saturday, Aug 01, 2020 - 01:32 AM (IST)

ਜਯੋਤੀਰਾਦਿਤਿਆ ਸਿੰਧੀਆ ਦੀ ਰਾਜ ਸਭਾ ਚੋਣ ਨੂੰ ਅਦਾਲਤ ''ਚ ਚੁਣੌਤੀ

ਜਬਲਪੁਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਦੇ ਰੂਪ 'ਚ ਚੁਣੇ ਗਏ ਭਾਜਪਾ ਨੇਤਾ ਜਯੋਤੀਰਾਦਿਤਿਆ ਸਿੰਧੀਆ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਮੱਧ ਪ੍ਰਦੇਸ਼ ਉੱਚ ਅਦਾਲਤ 'ਚ ਸ਼ੁੱਕਰਵਾਰ ਨੂੰ ਇੱਕ ਪਟੀਸ਼ਨ ਦਰਜ ਕੀਤੀ ਗਈ ਹੈ।

ਭਿੰਡ ਜ਼ਿਲ੍ਹੇ ਦੇ ਲਹਾਰ ਵਿਧਾਨ ਸਭਾ ਖੇਤਰ ਦੇ ਸੀਨੀਅਰ ਕਾਂਗਰਸੀ ਵਿਧਾਇਕ ਅਤੇ ਪ੍ਰਦੇਸ਼  ਦੇ ਸਾਬਕਾ ਮੰਤਰੀ ਡਾ. ਗੋਵਿੰਦ ਸਿੰਘ ਨੇ ਇਹ ਪਟੀਸ਼ਨ ਦਰਜ ਕੀਤੀ ਹੈ। ਸਿੰਘ ਦੇ ਵਕੀਲ ਸੰਜੇ ਅਗਰਵਾਲ ਅਤੇ ਅਨੁਜ ਅਗਰਵਾਲ ਨੇ ਦੱਸਿਆ ਕਿ ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਿੰਧੀਆ ਨੇ ਰਾਜ ਸਭਾ ਲਈ ਦਾਖਲ ਆਪਣੀ ਨਾਮਜ਼ਦਗੀ ਦੌਰਾਨ ਸਹੁੰ ਪੱਤਰ 'ਚ ਗਲਤ ਜਾਣਕਾਰੀਆਂ ਦਿੱਤੀਆਂ ਅਤੇ ਤੱਥਾਂ ਨੂੰ ਲੁਕਾਇਆ।


author

Inder Prajapati

Content Editor

Related News