ਅੱਜ ਰਿਟਾਇਰ ਹੋ ਰਹੇ ਹਨ ਜਸਟਿਸ ਕਰਣਨ, ਗ੍ਰਿਫਤਾਰੀ ਦੇ ਡਰ ਤੋਂ ਨਹੀਂ ਮਨਾ ਰਹੇ ਆਪਣੀ ''ਫੇਅਰਵੈਲ''

Monday, Jun 12, 2017 - 11:19 AM (IST)

ਅੱਜ ਰਿਟਾਇਰ ਹੋ ਰਹੇ ਹਨ ਜਸਟਿਸ ਕਰਣਨ, ਗ੍ਰਿਫਤਾਰੀ ਦੇ ਡਰ ਤੋਂ ਨਹੀਂ ਮਨਾ ਰਹੇ ਆਪਣੀ ''ਫੇਅਰਵੈਲ''

ਨਵੀਂ ਦਿੱਲੀ — ਪਿਛਲੇ ਲੰਬੇ ਸਮੇਂ ਤੋਂ ਫਰਾਰ ਚਲ ਰਹੇ ਜਸਟਿਸ ਸੀ.ਐਸ.ਕਰਣਨ ਅੱਜ ਰਿਟਾਇਰ ਹੋ ਰਹੇ ਹਨ ਅਤੇ ਉਹ ਅਜੇ ਤੱਕ ਕਿਸੇ ਦੇ ਵੀ ਹੱਥ ਨਹੀਂ ਲੱਗੇ ਫਰਾਰ ਚਲ ਰਹੇ ਹਨ। ਕਲਕੱਤਾ ਹਾਈ ਕੋਰਟ ਦੇ ਜੱਜ ਕਰਣਨ 9 ਮਈ ਤੋਂ ਅੰਡਰ ਗਰਾਉਂਡ ਹਨ, ਸੁਪਰੀਮ ਕੋਰਟ ਨੇ ਜਸਟਿਸ ਕਰਣਨ ਨੂੰ ਮਾਨਹਾਣੀ ਦਾ ਦੋਸ਼ੀ ਮੰਨਦੇ ਹੋਏ 6 ਮਹੀਨੇ ਦੀ ਸਜ਼ਾ ਸੁਣਾਈ ਸੀ।
ਇਹ ਪਹਿਲਾ ਮੌਕਾ ਹੈ ਜਦੋਂ ਕੋਈ ਜੱਜ ਆਪਣੀ ਫੇਅਰਵੈਲ 'ਚ ਸ਼ਾਮਲ ਨਹੀਂ ਹੋਵੇਗਾ। ਇਸ ਦੇ ਨਾਲ ਹੀ ਜੇਕਰ ਉਹ ਸਾਹਮਣੇ ਆਉਂਦੇ ਵੀ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕਰਣਨ ਨੇ ਮਦਰਾਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਕਈ ਜੱਜਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਸੁਪਰੀਮ ਕੋਰਟ ਦੇ 7 ਜੱਜਾਂ ਦੀ ਬੈਂਚ ਨੇ ਇਸ ਮਾਮਲੇ 'ਚ ਜਸਟਿਸ ਕਰਣਨ ਨੂੰ ਲਿਖੀਆਂ ਚਿੱਠੀਆਂ ਦਾ ਖੁਦ ਨੋਟਿਸ ਲੈਂਦੇ ਹੋਏ ਉਨ੍ਹਾਂ ਦੇ ਖਿਲਾਫ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਸ਼ੁਰੂ ਕੀਤਾ ਸੀ। ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਜਸਟਿਸ ਕਰਣਨ ਕੋਲਕਾਤਾ ਤੋਂ ਆਪਣੇ ਘਰ ਤਾਮਿਲਨਾਡੂ ਆ ਗਏ ਸਨ।
ਇਸ ਦੇ ਨਾਲ ਹੀ ਜਸਟਿਸ ਕਰਣਨ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਗੈਰ ਸੰਵਿਧਾਨਕ ਦੱਸਿਆ ਸੀ, ਉਨ੍ਹਾਂ ਨੇ ਕਿਹਾ ਸੀ ਕਿ 8 ਫਰਵਰੀ ਤੋਂ ਇਹ ਜੱਜ ਮੈਨੂੰ ਕੋਈ ਵੀ ਅਦਾਲਤੀ ਅਤੇ ਪ੍ਰਸ਼ਾਸਨਿਕ ਕੰਮ ਨਹੀਂ ਕਰਨ ਦੇ ਰਹੇ ਹਨ।


Related News