ਜੱਜ ਧੂਲੀਆ ਅਤੇ ਪਾਦਰੀਵਾਲਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਚੁੱਕੀ ਸਹੁੰ

Monday, May 09, 2022 - 12:00 PM (IST)

ਜੱਜ ਧੂਲੀਆ ਅਤੇ ਪਾਦਰੀਵਾਲਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਚੁੱਕੀ ਸਹੁੰ

ਨਵੀਂ ਦਿੱਲੀ (ਭਾਸ਼ਾ)- ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਬੀ ਪਾਰਦੀਵਾਲਾ ਨੇ ਸੋਮਵਾਰ ਨੂੰ ਉੱਥੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕੀ। ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਮੰਨਾ ਨੇ ਸੁਪਰੀਮ ਕੋਰਟ ਦੇ ਐਡੀਸ਼ਨਲ ਭਵਨ ਕੰਪਲੈਕਸ ਦੇ ਨਵੇਂ ਬਣੇ ਆਡੀਟੋਰੀਅਮ 'ਚ ਇਕ ਸਮਾਰੋਹ ਦੌਰਾਨ ਜੱਜ ਧੂਲੀਆ ਅਤੇ ਜੱਜ ਪਾਰਦੀਵਾਲਾ ਨੂੰ ਅਹੁਦੇ ਦੀ ਸਹੁੰ ਚੁਕਾਈ। ਜੱਜ ਧੂਲੀਆ ਅਤੇ ਜੱਜ ਪਾਰਦੀਵਾਲਾ ਦੀ ਨਿਯੁਕਤੀ ਦੇ ਨਾਲ ਹੀ ਸੁਪਰੀਮ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ ਮੁੜ 34 ਹੋ ਗਈ ਹੈ।

ਜੱਜ ਆਰ. ਸੁਭਾਸ਼ ਰੈੱਡੀ ਦੇ ਇਸ ਸਾਲ 4 ਜਨਵਰੀ ਨੂੰ ਸੇਵਾਮੁਕਤ ਹੋਣ ਨਾਲ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ 32 ਹੋ ਗਈ ਸੀ। ਸੁਪਰੀਮ ਕੋਰਟ 'ਚ ਜੱਜਾਂ ਦੀ ਮਨਜ਼ੂਰੀ ਗਿਣਤੀ 34 ਹੈ। ਸੁਪਰੀਮ ਕੋਰਟ ਦੇ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਵਾਕਿਫ਼ ਸੂਤਰਾਂ ਨੇ ਦੱਸਿਆ ਕਿ ਜੱਜ ਪਾਰਦੀਵਾਲਾ 2 ਸਾਲ ਤੋਂ ਵੱਧ ਸਮੇਂ ਤੱਕ ਚੀਫ਼ ਜਸਟਿਸ 'ਚ ਕੰਮ ਕਰਨਗੇ। ਉਤਰਾਖੰਡ ਤੋਂ ਪ੍ਰਮੋਸ਼ਨ ਹੋਣ ਵਾਲੇ ਦੂਜੇ ਜੱਜ ਧੂਲੀਆ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਫਿਲਮ ਡਾਇਰੈਕਟਰ ਅਤੇ ਅਭਿਨੇਤਾ ਤਿਗਮਾਂਸ਼ੂ ਧੂਲੀਆ ਦੇ ਭਰਾ ਹਨ। ਉਨ੍ਹਾਂ ਦਾ ਕਾਰਜਕਾਲ 3 ਸਾਲ ਤੋਂ ਥੋੜ੍ਹਾ ਵੱਧ ਹੋਵੇਗਾ।


author

DIsha

Content Editor

Related News