ਕਲਕੱਤਾ ਹਾਈ ਕੋਰਟ ’ਚ ਲਾਈ ਜਾਏਗੀ ‘ਜਸਟਿਸ ਕਲਾਕ’
Thursday, Jan 16, 2020 - 11:07 PM (IST)

ਕੋਲਕਾਤਾ – ਕਲਕੱਤਾ ਹਾਈ ਕੋਰਟ ਵਿਚ ਜਲਦੀ ਹੀ ‘ਜਸਟਿਸ ਕਲਾਕ’ ਲਾਈ ਜਾਏਗੀ, ਜਿਸ ਵਿਚ ਉਸ ਦੇ ਸਾਹਮਣੇ ਅਤੇ ਪੱਛਮੀ ਬੰਗਾਲ ਦੀਆਂ ਹੇਠਲੀਆਂ ਅਦਾਲਤਾਂ ਵਿਚ ਮੁਕੱਦਮਿਆਂ ਦੀ ਸਥਿਤੀ ਬਾਰੇ ਵਿਖਾਇਆ ਜਾਏਗਾ। ਇਕ ਅਧਿਕਾਰੀ ਨੇ ਵੀਰਵਾਰ ਦੱਸਿਆ ਕਿ ਇਲੈਕਟ੍ਰਾਨਿਕ ਐੱਲ. ਈ. ਡੀ. ਿਡਸਪਲੇਅ ਬੋਰਡ ’ਤੇ ਸਭ ਤੋਂ ਵੱਧ ਮਾਮਲਿਆਂ ਨੂੰ ਰੱਦ ਕਰਨ ਦੇ ਆਧਾਰ ’ਤੇ ਹਾਈ ਕੋਰਟਾਂ ਅਤੇ ਜ਼ਿਲਾ ਤੇ ਹੇਠਲੀਆਂ ਅਦਾਲਤਾਂ ਦੀ ਰੈਂਕਿੰਗ ਵੀ ਵਿਖਾਈ ਜਾਏਗੀ। ਇਸ ਸਮੇਂ ਸੂਬੇ ਦੀਆਂ ਵੱਖ-ਵੱਖ ਅਦਾਲਤਾਂ ਵਿਚ 22 ਲੱਖ 81 ਹਜ਼ਾਰ ਤੋਂ ਵੱਧ ਮਾਮਲੇ ਪੈਂਡਿੰਗ ਹਨ।