ਇਥੇ ਦਸੰਬਰ ਤੋਂ ਨਹੀਂ ਵਿਕੇਗਾ ਜੰਕ ਫੂਡ, 50 ਮੀਟਰ ਦੇ ਦਾਇਰੇ 'ਚ ਰਹੇਗੀ ਰੋਕ
Wednesday, Nov 13, 2019 - 07:04 PM (IST)

ਨਵੀਂ ਦਿੱਲੀ — ਐੱਫ.ਐੱਸ.ਐੱਸ.ਏ.ਆਈ. (FSSAI) ਨੇ ਜੰਕ ਫੂਡ 'ਤੇ ਰੋਕ ਲਗਾ ਦਿੱਤੀ ਹੈ । ਦਸੰਬਰ ਤੋਂ ਇਹ ਰੋਕ ਲਾਗੂ ਹੋ ਜਾਵੇਗੀ। ਇੰਨਾ ਹੀ ਨਹੀਂ ਜੰਕ ਫੂਡ ਦੇ ਵਿਗਿਆਪਨ 'ਤੇ ਵੀ ਰੋਕ ਲੱਗੇਗੀ। ਇਹ ਰੋਕ ਸਕੂਲ-ਕਾਲਜ 'ਚ ਵਿਕਣ ਵਾਲੇ ਜੰਕ ਫੂਡ 'ਤੇ ਲਗਾਈ ਗਈ ਹੈ। ਰੋਕ ਦੇ ਤਹਿਤ ਸਕੂਲ ਕਾਲਜ ਦੇ 50 ਮੀਟਰ ਦੇ ਦਾਇਰੇ 'ਚ ਵੀ ਜੰਕ ਫੂਡ ਨਾ ਤਾਂ ਵੇਚੇ ਜਾਣਗੇ ਅਤੇ ਨਾ ਹੀ ਇਨ੍ਹਾਂ ਦਾ ਪ੍ਰਚਾਰ ਕੀਤਾ ਜਾਵੇਗਾ।
FSSAI ਨੇ ਕਈ ਤਰ੍ਹਾਂ ਦੀ ਸਟੱਡੀ ਦਾ ਹਵਾਲਾ ਦੇ ਕੇ ਸਕੂਲਾਂ ਨੂੰ ਅਜਿਹੇ ਫੂਡ ਆਇਟਮ 'ਤੇ ਪਾਬੰਦੀ ਲਗਾਉਣ ਨੂੰ ਕਿਹਾ ਹੈ, ਜਿਨ੍ਹਾਂ 'ਚ ਵੱਡੀ ਮਾਤਰਾ 'ਚ ਫੈਟ, ਸਾਲਟ ਜਾਂ ਸੂਗਰ ਪਾਇਆ ਜਾਂਦਾ ਹੈ। FSSAI ਨੇ ਸਿਗਰੇਟ ਬੀੜੀ ਵਾਂਗ ਜੰਕ ਫੂਡ ਦੇ ਵੀ ਸਕੂਲ ਪਰੀਸਰ 50 ਮੀਟਰ ਦੇ ਦਾਇਰੇ 'ਚ ਵੇਚੇ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਅਜਿਹੇ ਫੂਡ 'ਚ ਹਾਈ ਫੈਟਸ ਸ਼ੂਗਰ, ਸਾਲਟ ਵਾਲੇ ਆਇਟਮ 'ਚ ਨਾ ਸਿਰਫ ਪਿੱਜ਼ਾ, ਬਰਗਰ ਜਾਂ ਕੋਲਡ ਡਰਿੰਕ ਆਉਂਦੇ ਹਨ ਸਗੋਂ ਚਿਪਸ, ਫਰੈਂਚ ਫਰਾਇਜ਼, ਸਮੋਸੇ, ਪੇਸਟਰੀ, ਸੈਂਡਵਿਚ, ਬਰੈਡ ਪਕੋੜਾ ਵਰਗੀਆਂ ਚੀਜ਼ਾਂ ਵੀ ਸ਼ਾਮਲ ਹਨ।
ਡਾਕਟਰ ਵਿਵੇਕ ਬਿੰਦਾਲ ਦਾ ਕਹਿਣਾ ਹੈ ਕਿ FSSAI ਫੂਡ (ਹਾਈ ਫੈਟ, ਸ਼ੂਗਰ, ਸਾਲਟ) ਇਕ ਤਰ੍ਹਾਂ ਦਾ ਪੈਕਡ ਫੂਡ ਹੁੰਦਾ ਹੈ। ਜਿਸ ਨੂੰ ਜੰਕ ਫੂਡ ਵੀ ਕਿਹਾ ਜਾਂਦਾ ਹੈ। ਇਹ ਉਂਨਾ ਹੀ ਖਤਰਨਾਕ ਹੈ ਜਿੰਨਾ ਕਿ ਤੰਬਾਕੂ ਅਤੇ ਸਿਗਰੇਟ। ਇਸ ਲਈ ਸਕੂਲਾਂ 'ਚ ਜਾਂ ਸਕੂਲਾਂ ਦੇ ਨੇੜੇ ਇਹ ਫੂਡ ਨਹੀਂ ਵੇਚੇ ਜਾਣੇ ਚਾਹੀਦੇ ਹਨ ਅਤੇ ਨਾ ਹੀ ਇਸ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਅਜਿਹੇ ਫੂਡ ਬੱਚਿਆਂ ਦੇ ਨਾਲ ਨਾਲ ਵੱਡਿਆਂ ਲਈ ਵੀ ਖਤਰਨਾਕ ਹੈ। ਅਜਿਹੇ ਫੂਡ ਨਾਲ ਅੱਗੇ ਚੱਲ ਕੇ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਗੁਜਰਾਤ ਦੇ ਫੂਡ ਐਂਡ ਡਰੱਗ ਕਮਿਸ਼ਨਰ ਐੱਚ.ਜੀ. ਕੋਸ਼ੀਆ ਨੇ ਕਿਹਾ ਕਿ FSSAI ਵੱਲੋਂ ਫੂਡ ਨੂੰ ਲੈ ਕੇ ਜੋ ਗਾਇਡਲਾਈਨ ਬਣਾਈ ਹੈ ਉਹ ਜਲਦ ਲਾਗੂ ਹੋਵੇਗੀ। ਜੰਕ ਫੂਡ ਟੇਸਟੀ ਲੱਗਦਾ ਹੈ ਪਰ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਭਾਰਤ ਡਾਇਬਟਿਜ਼ ਹਬ ਬਣਦਾ ਜਾ ਰਿਹਾ ਹੈ। ਇਸ ਨੂੰ ਰੋਕਣਾ ਹੋਵੇਗਾ। ਬੱਚੇ ਦੇਸ਼ ਦਾ ਭਵਿੱਖ ਹਨ। ਬੱਚੇ ਸਿਹਤਮੰਦ ਹੋਣਗੇ ਤਾਂ ਦੇਸ਼ ਸਿਹਤਮੰਦ ਹੋਵੇਗਾ।