ਜੂਸ ਸੈਂਟਰ ਦੀ ਬਰਫ਼ ''ਚੋਂ ਨਿਕਲਿਆ ਮਰਿਆ ਹੋਇਆ ਡੱਡੂ, ਲੋਕਾਂ ''ਚ ਭਾਰੀ ਰੋਸ

Saturday, Apr 04, 2026 - 04:40 PM (IST)

ਜੂਸ ਸੈਂਟਰ ਦੀ ਬਰਫ਼ ''ਚੋਂ ਨਿਕਲਿਆ ਮਰਿਆ ਹੋਇਆ ਡੱਡੂ, ਲੋਕਾਂ ''ਚ ਭਾਰੀ ਰੋਸ

ਕੋਰਬਾ- ਛੱਤੀਸਗੜ੍ਹ 'ਚ ਕੋਰਬਾ ਸ਼ਹਿਰ ਦੇ ਘੰਟਾਘਰ ਚੌਪਾਟੀ ਸਥਿਤ ਇਕ ਜੂਸ ਸੈਂਟਰ 'ਚ ਇਸਤੇਮਾਲ ਕੀਤੀ ਜਾ ਰਹੀ ਬਰਫ਼ 'ਚ ਮ੍ਰਿਤਕ ਡੱਡੂ ਮਿਲਣ ਨਾਲ ਸ਼ਨੀਵਾਰ ਨੂੰ ਹੜਕੰਪ ਮਚ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਵਪਾਰੀਆਂ ਵਿਚਾਲੇ ਭਾਰੀ ਗੁੱਸਾ ਹੈ ਅਤੇ ਭੋਜਨ ਸੁਰੱਖਿਆ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਚਸ਼ਮਦੀਦਾਂ ਅਨੁਸਾਰ, ਜੂਸ ਤਿਆਰ ਕਰਨ ਦੌਰਾਨ ਜਦੋਂ ਬਰਫ਼ ਤੋੜੀ ਗਈ, ਉਦੋਂ ਉਸ ਦੇ ਅੰਦਰੋਂ ਮ੍ਰਿਤਕ ਡੱਡੂ ਨਿਕਲ ਆਇਆ। ਇਹ ਦ੍ਰਿਸ਼ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਹੈਰਾਨ ਰਹਿ ਗਏ ਅਤੇ ਤੁਰੰਤ ਨੇੜੇ-ਤੇੜੇ ਹਫਦਾ-ਦਫੜੀ ਪੈ ਗਈ। ਘਟਨਾ ਤੋਂ ਬਾਅਦ ਲੋਕਾਂ ਨੇ ਇਸ ਨੂੰ ਗੰਭੀਰ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਜੇਕਰ ਬਰਫ਼ ਵਰਗੀ ਖਾਧ ਸਮੱਗਰੀ 'ਚ ਇਸ ਤਰ੍ਹਾਂ ਦੀ ਗੰਦਗੀ ਪਾਈ ਜਾ ਰਹੀ ਹੈ ਤਾਂ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ 'ਤੇ ਵੀ ਸ਼ੱਕ ਹੋਣਾ ਸੁਭਾਵਿਕ ਹੈ।

ਨਾਗਰਿਕਾਂ ਨੇ ਖੁਰਾਕ ਅਤੇ ਨਗਰ ਪ੍ਰਸ਼ਾਸਨ ਦੇ ਕੰਮਕਾਜ 'ਤੇ ਸਵਾਲ ਚੁੱਕਦੇ ਹੋਏ ਨਿਯਮਿਤ ਜਾਂਚ ਅਤੇ ਨਿਗਰਾਨੀ ਦੀ ਮੰਗ ਕੀਤੀ ਹੈ। ਚੌਪਾਟੀ ਸੰਘ ਦੇ ਚੇਅਰਮੈਨ ਰਵੀ ਵਰਮਾ ਨੇ ਦੱਸਿਆ ਕਿ ਸੰਬੰਧਤ ਜੂਸ ਸੈਂਟਰ ਵਲੋਂ ਉਪਯੋਗ ਕੀਤੀ ਗਈ ਬਰਫ਼ ਨਿਹਾਰਿਕਾ ਖੇਤਰ ਦੀ ਇਕ ਦੁਕਾਨ ਤੋਂ ਲਿਆਂਦੀ ਗਈ ਸੀ। ਉਨ੍ਹਾਂ ਨੇ ਬਰਫ਼ ਫੈਕਟਰੀ ਸੰਚਾਲਕ ਅਤੇ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਬਰਫ਼ ਡਿਪੋ ਸੰਚਾਲਕ ਡੀ. ਗੁਪਤਾ ਨੇ ਦੱਸਿਆ ਕਿ ਉਹ ਵੱਖ-ਵੱਖ ਫੈਕਟਰੀਆਂ ਤੋਂ ਬਰਫ਼ ਖਰੀਦ ਕੇ ਆਪਣੇ ਸੁਭਾਸ਼ ਚੌਕ ਸਥਿਤ ਡਿਪੂ 'ਚ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੰਬੰਧਤ ਬਰਫ਼ ਕਿਸ ਫੈਕਟਰੀ ਤੋਂ ਆਈ ਸੀ, ਇਸ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ। ਸਿਹਤ ਮਾਹਿਰਾਂ ਅਨੁਸਾਰ, ਦੂਸ਼ਿਤ ਬਰਫ਼ ਜਾਂ ਖਾਧ ਪਦਾਰਥਾਂ ਦੇ ਸੇਵਨ ਨਾਲ ਫੂਡ ਪੁਆਇਜਨਿੰਗ, ਇਨਫੈਕਸ਼ਨ ਸਮੇਤ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਇਹ ਮਾਮਲਾ ਹੋਰ ਵੀ ਚਿੰਤਾਜਨਤਕ ਹੋ ਜਾਂਦਾ ਹੈ। ਖੁਰਾਕ ਅਤੇ ਡਰੱਗ ਵਿਭਾਗ ਦੇ ਅਧਿਕਾਰੀ ਵਿਕਾਸ ਭਗਤ ਨੇ ਦੱਸਿਆ ਕਿ ਮਾਮਲਾ ਨੋਟਿਸ 'ਚ ਆਇਆ ਹੈ ਅਤੇ ਜਲਦ ਹੀ ਸੰਬੰਧਤ ਬਰਫ਼ ਫੈਕਟਰੀਆਂ ਦੀ ਜਾਂਚ ਕਰ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News