'ਦੀਦੀ' ਨੇ ਪ੍ਰੀਖਿਆ ਪਾਸ ਕਰ ਜੱਜ ਬਣਨ ਤੋਂ ਪਹਿਲਾਂ ਤਿਆਗ'ਤੀ ਮੋਹ-ਮਾਇਆ, ਚੁਣ ਲਿਆ ਜੈਨ ਦੀਕਸ਼ਾ ਦਾ ਰਾਹ

Monday, Nov 02, 2026 - 03:27 PM (IST)

'ਦੀਦੀ' ਨੇ ਪ੍ਰੀਖਿਆ ਪਾਸ ਕਰ ਜੱਜ ਬਣਨ ਤੋਂ ਪਹਿਲਾਂ ਤਿਆਗ'ਤੀ ਮੋਹ-ਮਾਇਆ, ਚੁਣ ਲਿਆ ਜੈਨ ਦੀਕਸ਼ਾ ਦਾ ਰਾਹ

ਬੈਤੂਲ (ਏਜੰਸੀ)- ਮੱਧ ਪ੍ਰਦੇਸ਼ ਦੇ ਬੈਤੂਲ 'ਚ ਜੱਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਪ੍ਰਖਰਸ਼੍ਰੀ ਦੀਦੀ ਨੇ ਆਪਣੀ ਨੌਕਰੀ ਜੁਆਇਨ ਕਰਨ ਤੋਂ ਪਹਿਲਾਂ ਸੰਸਾਰਿਕ ਜੀਵਨ ਤਿਆਗ ਕੇ ਜੈਨ ਦੀਕਸ਼ਾ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨਾਲ ਚਾਰ ਹੋਰ ਦੀਕਸ਼ਾਰਥੀ ਭੈਣਾਂ ਵੀ ਆਉਣ ਵਾਲੀ 22 ਨਵੰਬਰ ਨੂੰ ਜੈਨੇਸ਼ਵਰੀ ਦੀਕਸ਼ਾ ਗ੍ਰਹਿਣ ਕਰਨਗੀਆਂ। ਦੀਕਸ਼ਾ ਤੋਂ ਪਹਿਲਾਂ ਐਤਵਾਰ ਨੂੰ ਦੀਕਸ਼ਾਰਥੀ ਭੈਣਾਂ ਦੀ ਸ਼ਾਨਦਾਰ ਬਿਨੌਲੀ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ਜੈਨ ਸਮਾਜ ਦੇ ਲੋਕਾਂ ਅਤੇ ਸ਼ਰਧਾਲੂਆਂ ਨੇ ਹਿੱਸਾ ਲਿਆ। 

ਸਮੁੱਚੇ ਜੈਨ ਸਮਾਜ ਦੇ ਸਹਿਯੋਗ ਨਾਲ ਆਯੋਜਿਤ ਇਸ ਸ਼ੋਭਾ ਯਾਤਰਾ 'ਚ ਵਿੰਟੇਜ ਕਾਰਾਂ ਦਾ ਕਾਫਲਾ, ਆਕਰਸ਼ਕ ਸ਼ਾਹੀ ਬੱਗੀਆਂ ਅਤੇ ਰਾਜਸਥਾਨ ਦੇ ਉਦੇਪੁਰ ਤੋਂ ਬੁਲਾਇਆ ਗਿਆ ਵਿਸ਼ੇਸ਼ ਬੈਂਡ ਆਕਰਸ਼ਨ ਦਾ ਕੇਂਦਰ ਰਹੇ। ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਕੱਢੀ ਬਿਨੌਲੀ ਦਾ ਵੱਖ-ਵੱਖ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ 'ਚ ਦੂਰ ਤੋਂ ਆਏ ਸ਼ਰਧਾਲੂ ਵੀ ਸ਼ਾਮਲ ਹੋਏ। ਪ੍ਰਖਰਸ਼੍ਰੀ ਦੀਦੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੀ ਇੱਛਾ ਸੀ ਕਿ ਉਹ ਜੱਜ ਦੀ ਪ੍ਰੀਖਿਆ ਪਾਸ ਕਰੇ। ਉਸ ਨੇ ਮਿਹਨਤ ਨਾਲ ਪ੍ਰੀਖਿਆ ਕਰ ਕੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਪਰ ਬਚਪਨ ਤੋਂ ਹੀ ਉਸ ਦੇ ਮਨ 'ਚ ਵੈਰਾਗ ਦੀ ਭਾਵਨਾ ਸੀ। 

ਉਨ੍ਹਾਂ ਦਾ ਕਹਿਣਾ ਹੈ ਕਿ ਭਗਵਾਨ ਮਹਾਵੀਰ ਦੇ ਦੱਸੇ ਅਹਿੰਸਾ ਅਤੇ ਸੰਜਮ ਦੇ ਮਾਰਗ 'ਤੇ ਤੁਰ ਕੇ ਉਹ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸੇ ਭਾਵਨਾ ਨਾਲ ਉਨ੍ਹਾਂ ਨੇ ਜੈਨ ਦੀਕਸ਼ਾ ਲੈਣ ਦਾ ਫੈਸਲਾ ਕੀਤਾ। ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਜੈਨ ਦਾਦਾਵਾੜੀ ਪਹੁੰਚੀ, ਜਿੱਥੇ 5 ਦੀਕਸ਼ਾਰਥੀ ਭੈਣਾਂ ਦੀ ਰਵਾਇਤੀ ਗੋਦ ਭਰਾਈ ਦੀ ਰਸਮ ਸੰਪੰਨ ਹੋਈ। ਦੀਕਸ਼ਾਰਥੀ ਰੰਗੋਲੀ ਦੀਦੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਸੰਸਾਰਿਕ ਜੀਵਨ ਦੀ ਅੰਤਿਮ ਵਿਦਾਈ ਦਾ ਮੌਕਾ ਹੈ। ਮੌਜੂਦਾ ਸਮੇਂ ਉਹ ਰੰਗੀਨ ਕੱਪੜੇ ਪਾ ਰਹੀਆਂ ਹਨ, ਜਦੋਂ ਕਿ ਦੀਕਸ਼ਾ ਤੋਂ ਬਾਅਦ ਚਿੱਟੇ ਕੱਪੜੇ ਪਾ ਕੇ ਸੰਜਮ ਦਾ ਜੀਵਨ ਅਪਣਾਉਣਗੀਆਂ। 

ਆਯੋਜਕਾਂ ਅਨੁਸਾਰ, ਪ੍ਰਖਰਸ਼੍ਰੀ ਦੀਦੀ ਸਮੇਤ 5 ਭੈਣਾਂ 22 ਨਵੰਬਰ ਨੂੰ ਰਸਮੀ ਤੌਰ 'ਤੇ ਜੈਨੇਸ਼ਵਰੀ ਦੀਕਸ਼ਾ ਗ੍ਰਹਿਣ ਕਰਨਗੀਆਂ। ਆਯੋਜਨ 'ਚ ਪੂਰੇ ਜੈਨ ਸਮਾਜ ਅਤੇ ਸਥਾਨਕ ਨਾਗਰਿਕਾਂ ਦਾ ਸਹਿਯੋਗ ਰਿਹਾ। ਸਮਾਜ ਦੇ ਸੀਨੀਅਰ ਮੈਂਬਰਾਂ ਨੇ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਅਤੇ ਵੱਖ-ਵੱਖ ਥਾਵਾਂ ਤੋਂ ਪਹੁੰਚੇ ਸ਼ਰਧਾਲੂਆਂ ਦੇ ਪ੍ਰਤੀ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News