ਨੱਢਾ ਦਾ ਰਾਹੁਲ ''ਤੇ ਤਿੱਖਾ ਸ਼ਬਦੀ ਵਾਰ- ''ਸ਼ਹਿਜ਼ਾਦੇ ਆਪਣੇ ਭਰੋਸੇਮੰਦ ਦੇਸ਼ ਪਾਕਿਸਤਾਨ ਦੀ ਹੀ ਸੁਣ ਲੈਣ''

Thursday, Oct 29, 2020 - 01:02 PM (IST)

ਨੱਢਾ ਦਾ ਰਾਹੁਲ ''ਤੇ ਤਿੱਖਾ ਸ਼ਬਦੀ ਵਾਰ- ''ਸ਼ਹਿਜ਼ਾਦੇ ਆਪਣੇ ਭਰੋਸੇਮੰਦ ਦੇਸ਼ ਪਾਕਿਸਤਾਨ ਦੀ ਹੀ ਸੁਣ ਲੈਣ''

ਨਵੀਂ ਦਿੱਲੀ (ਵਾਰਤਾ)— ਭਾਜਪਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 'ਸ਼ਹਿਜ਼ਾਦੇ' ਨੂੰ ਭਾਰਤ ਦੀ ਕਿਸੇ ਵੀ ਚੀਜ਼ 'ਤੇ ਭਰੋਸਾ ਨਹੀਂ ਹੈ, ਤਾਂ ਆਪਣੇ ਸਭ ਤੋਂ ਭਰੋਸੇਮੰਦ ਦੇਸ਼ ਪਾਕਿਸਤਾਨ ਦੀ ਹੀ ਸੁਣ ਲੈਣ। ਨੱਢਾ ਨੇ ਅੱਜ ਟਵੀਟ ਕਰ ਕੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸ਼ਹਿਜ਼ਾਦੇ ਨੂੰ ਭਾਰਤ ਦੀ ਕਿਸੇ ਵੀ ਚੀਜ਼ 'ਤੇ ਭਰੋਸਾ ਨਹੀਂ ਹੈ, ਚਾਹੇ ਉਹ ਫ਼ੌਜ ਹੋਵੇ, ਸਰਕਾਰ ਹੋਵੇ ਜਾਂ ਸਾਡੇ ਲੋਕ ਹੋਣ। ਤਾਂ ਉਹ ਆਪਣੇ 'ਸਭ ਤੋਂ ਭਰੋਸੇਮੰਦ ਦੇਸ਼' ਪਾਕਿਸਤਾਨ ਦੀ ਹੀ ਸੁਣ ਲੈਣ। ਉਮੀਦ ਹੈ ਕਿ ਹੁਣ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹਣਗੀਆਂ।


ਨੱਢਾ ਨੇ ਅੱਗੇ ਲਿਖਿਆ ਕਿ ਕਾਂਗਰਸ ਆਪਣੇ ਹੀ ਹਥਿਆਰਬੰਦ ਫੋਰਸ ਨੂੰ ਕਮਜ਼ੋਰ ਕਰਨ ਦੀ ਮੁਹਿੰਮ 'ਚ ਲੱਗੀ ਰਹੀ। ਕਦੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਰਹੀ ਤਾਂ ਕਦੇ ਵੀਰਤਾ 'ਤੇ ਸ਼ੱਕ ਜ਼ਾਹਰ ਕਰਦੀ ਰਹੀ। ਹਰ ਤਰ੍ਹਾਂ ਦੀ ਚਾਲਬਾਜ਼ੀ ਕੀਤੀ, ਤਾਂ ਕਿ ਫ਼ੌਜ ਨੂੰ ਅਤਿਆਧੁਨਿਕ ਰਾਫ਼ੇਲ ਨਾ ਮਿਲ ਸਕੇ ਪਰ ਦੇਸ਼ ਵਾਸੀਆਂ ਨੇ ਅਜਿਹੀ ਰਾਜਨੀਤੀ ਨੂੰ ਨਕਾਰ ਕੇ ਕਾਂਗਰਸ ਨੂੰ ਸਖਤ ਸਬਕ ਸਿਖਾਇਆ ਹੈ।

ਇਹ ਵੀ ਪੜ੍ਹੋ: ਪਾਕਿ ਸਾਂਸਦ ਦਾ ਦਾਅਵਾ, ਭਾਰਤ ਦੇ ਹਮਲੇ ਦੇ ਡਰ ਨਾਲ ਹੋਈ ਅਭਿਨੰਦਨ ਦੀ ਰਿਹਾਈ (ਵੀਡੀਓ)

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੰਸਦ ਮੈਂਬਰ ਅਯਾਜ਼ ਸਾਦਿਕ ਨੇ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਹਮਲੇ ਦੇ ਡਰ ਨਾਲ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਰ ਵਰਧਮਾਨ ਨੂੰ ਰਿਹਾਅ ਕਰ ਦਿੱਤਾ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਫਰਵਰੀ 2019 'ਚ ਭਾਰਤ ਨੇ ਬਾਲਾਕੋਟ 'ਚ ਅੱਤਵਾਦੀ ਕੈਂਪ 'ਤੇ ਏਅਰ ਸਟਰਾਈਕ ਕੀਤੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਫਾਈਟਰ ਜੈੱਟ ਭਾਰਤ 'ਚ ਹਮਲੇ ਲਈ ਭੇਜੇ ਸਨ। ਇਸ ਦੇ ਜਵਾਬ ਵਿਚ ਵਰਧਮਾਨ ਨੇ ਮਿਗ-21 ਲੈ ਕੇ ਉਡਾਣ ਭਰੀ ਸੀ। ਅਭਿਨੰਦਨ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ ਜਾ ਡਿੱਗੇ ਸਨ। ਅਭਿਨੰਦਨ ਨੂੰ ਪਾਕਿਸਤਾਨ ਫ਼ੌਜ ਨੇ ਫੜ ਲਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ 1 ਮਾਰਚ ਨੂੰ ਅਟਾਰੀ ਵਾਹਘਾ ਸਰਹੱਦ ਤੋਂ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ:  ਦਰਭੰਗਾ 'ਚ ਗਰਜੇ PM ਮੋਦੀ: ਪਿਛਲੀਆਂ ਸਰਕਾਰਾਂ ਦਾ ਮੰਤਰ ਸੀ- 'ਪੈਸਾ ਹਜ਼ਮ, ਯੋਜਨਾਵਾਂ ਖ਼ਤਮ'

 


author

Tanu

Content Editor

Related News