ਭਾਜਪਾ ਪ੍ਰਧਾਨ ਨੱਢਾ ਦਾ ਐਲਾਨ, ਕੋਰੋਨਾ ਨਾਲ ਲੜਨ ਲਈ ਪਾਰਟੀ ਦੇ ਸਾਰੇ ਸੰਸਦ ਮੈਂਬਰ ਦੇਣਗੇ 1 ਕਰੋੜ ਰੁਪਏ

Saturday, Mar 28, 2020 - 07:20 PM (IST)

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰ ਆਪਣੀ 'ਸਾਂਸਦ ਨਿਧੀ' ਤੋਂ ਇਕ-ਇਕ ਕਰੋੜ ਰੁਪਏ ਕੋਰੋਨਾ ਖਿਲਾਫ ਇਸ ਜੰਗ ਦੇ ਲਈ ਦਾਨ ਕਰਨਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ, "ਸਾਰੇ ਭਾਜਪਾ ਸੰਸਦ ਮੈਂਬਰ ਕੋਵਿਡ-19 ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ 'ਚ ਮਦਦ ਕਰਨ ਲਈ ਆਪਣੀ 'ਸਾਂਸਦ ਨਿਧੀ' 'ਚੋਂ ਇਕ ਕਰੋੜ ਰੁਪਏ ਕੇਂਦਰੀ ਸਹਾਇਤਾ ਫੰਡ 'ਚ ਦੇਣਗੇ।"

PunjabKesari

ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ , ਉਤਰਾਂਖੰਡ , ਮੁੰਬਈ, ਦਿੱਲੀ ਦੇ ਨੇੜੇ 40,000 ਵਰਕਰਾਂ ਨੂੰ ਆਡੀਓ ਜਾਂ ਵੀਡੀਓ ਰਾਹੀਂ ਗੱਲਬਾਤ ਕੀਤੀ ਸੀ ਕਿ ਕਠਿਨ ਪ੍ਰਸਥਿਤੀਆਂ 'ਚ ਵੀ ਲੋਕ ਪੈਦਲ ਹੀ ਆਪਣੇ ਘਰਾਂ ਲਈ ਜਾ ਰਹੇ ਹਨ, ਉਨ੍ਹਾਂ ਨੂੰ ਸੁਰੱਖਿਅਤ ਘਰਾਂ ਤੱਕ ਪਹੁੰਚਾਉਣ ਸਬੰਧੀ ਪਾਰਟੀ ਦੇ ਵਰਕਰ ਸਥਾਨਿਕ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ 'ਚ ਹਨ।ਪਾਰਟੀ ਵਰਕਰ ਉਨ੍ਹਾਂ ਦੀ ਸੁਰੱਖਿਆ ਅਤੇ ਭੋਜਨ ਲਈ ਵੀ ਉੱਚਿਤ ਪ੍ਰਬੰਧ ਕਰੇ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪਾਰਟੀ ਵਰਕਰਾਂ ਨੂੰ 5 ਕਰੋੜ ਜਰੂਰਤਮੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਨੂੰ ਕਿਹਾ ਹੈ। 


Iqbalkaur

Content Editor

Related News