ਸਿਰਫ 3 ਘੰਟੇ ਦਾ ਹੋਵੇਗਾ ਦਿੱਲੀ ਤੋਂ ਦੇਹਰਾਦੂਨ ਦਾ ਸਫਰ, ਸਰਕਾਰ ਬਣਾਏਗੀ ਗ੍ਰੀਨ ਐਕ‍ਸਪ੍ਰੈਸ-ਵੇਅ

Friday, Feb 12, 2021 - 02:00 AM (IST)

ਨਵੀਂ ਦਿੱਲੀ : ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕਸਭਾ ਵਿੱਚ ਦੱਸਿਆ ਕਿ ਦਿੱਲੀ ਤੋਂ ਦੇਹਰਾਦੂਨ ਵਿਚਾਲੇ 210 ਕਿਲੋਮੀਟਰ ਲੰਬਾ ਇੱਕ ਨਵਾਂ ਗ੍ਰੀਨ ਐਕਸਪ੍ਰੈਸ-ਵੇਅ ਬਣਾਇਆ ਜਾਵੇਗਾ ਜਿਸ ਨਾਲ ਦੋਨਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਸਿਰਫ ਤਿੰਨ-ਸਵਾ ਤਿੰਨ ਘੰਟੇ ਵਿੱਚ ਪੂਰੀ ਕੀਤੀ ਜਾ ਸਕੇਗੀ ਜਿਸ ਵਿੱਚ ਹੁਣ ਪੰਜ ਘੰਟੇ ਤੋਂ ਵੀ ਜ਼ਿਆਦਾ ਦਾ ਸਮਾਂ ਲੱਗਦਾ ਹੈ।

ਬਣੇਗਾ 210 ਕਿ.ਮੀ. ਲੰਬਾ ਗ੍ਰੀਨ ਐਕਸਪ੍ਰੈਸ-ਵੇਅ
ਗਡਕਰੀ ਨੇ ਪ੍ਰਸ਼ਨਕਾਲ ਵਿੱਚ ਤੀਰਥ ਸਿੰਘ ਰਾਵਤ ਦੇ ਪੂਰਕ ਪ੍ਰਸ਼ਨਾਂ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਦਿੱਲੀ ਤੋਂ ਦੇਹਰਾਦੂਨ ਵਿਚਾਲੇ 210 ਕਿਲੋਮੀਟਰ ਲੰਬਾ ਨਵਾਂ ਗ੍ਰੀਨ ਐਕਸਪ੍ਰੈਸ-ਵੇਅ ਬਣਾਉਣ ਦੀ ਯੋਜਨਾ ਬਣਾਈ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਰਸਤੇ ਵਿੱਚ ਲੱਗਭੱਗ 10 ਕਿਲੋਮੀਟਰ ਲੰਬਾ ਐਲਿਵੇਟਿਡ ਰੋਡ ਵੀ ਹੋਵੇਗਾ।

ਜੂਨ ਵਿੱਚ ਦਿੱਤਾ ਜਾਵੇਗਾ ਕਾਂਟਰੈਕਟ
ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਵਿੱਚ ਇਸ ਦੇ ਲਈ ਕੰਮ ਐਵਾਰਡ ਟੈਕਸ ਦਿੱਤਾ ਜਾਵੇਗਾ ਅਤੇ ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਅਤੇ ਦੇਹਰਾਦੂਨ ਵਿਚਾਲੇ ਦੀ ਦੂਰੀ ਤਿੰਨ-ਸਵਾ ਤਿੰਨ ਘੰਟੇ ਦੀ ਰਹਿ ਜਾਵੇਗੀ। ਗਡਕਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਿੱਲੀ-ਮੇਰਠ ਐਕਸਪ੍ਰੈਸ-ਵੇਅ ਇਸ ਸਾਲ ਜੂਨ ਵਿੱਚ ਸ਼ੁਰੂ ਹੋ ਜਾਵੇਗਾ ਜਿਸ ਤੋਂ ਬਾਅਦ ਦੋਨਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਸਿਰਫ਼ 45 ਮਿੰਟ ਦੀ ਰਹਿ ਜਾਵੇਗੀ।

ਨੋਟ- ਇਸ ਖ਼ਬਰ ਬਾਰ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News