ਮੋਦੀ ਨੇ ਜੋਕੋ ਵਿਡੋਡੋ ਨੂੰ ਇੰਡੋਨੇਸ਼ੀਆ ਦਾ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ''ਤੇ ਦਿੱਤੀ ਵਧਾਈ

Tuesday, May 21, 2019 - 04:01 PM (IST)

ਮੋਦੀ ਨੇ ਜੋਕੋ ਵਿਡੋਡੋ ਨੂੰ ਇੰਡੋਨੇਸ਼ੀਆ ਦਾ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ''ਤੇ ਦਿੱਤੀ ਵਧਾਈ

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋਕੋ ਵਿਡੋਡੋ ਨੂੰ ਲਗਾਤਾਰ ਦੂਜੀ ਵਾਰ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਮੰਗਲਵਾਰ ਨੂੰ ਵਧਾਈ ਦਿੱਤੀ। ਮੋਦੀ ਨੇ ਵਿਡੋਡੋ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਦੋ-ਪੱਖੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਨ। ਵਿਡੋਡੋ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਲੋਕਤੰਤਰ ਇੰਡੋਨੇਸ਼ੀਆ ਦੇ ਫਿਰ ਤੋਂ ਰਾਸ਼ਟਰਪਤੀ ਚੁਣੇ ਗਏ ਹਨ। 

 

PunjabKesari

ਮੋਦੀ ਨੇ ਟਵੀਟ ਕੀਤਾ, ''ਤੁਹਾਡੇ ਮੁੜ ਚੁਣੇ ਜਾਣ 'ਤੇ ਹਾਰਦਿਕ ਵਧਾਈ! ਸਾਨੂੰ ਦੋ ਵੱਡੇ ਲੋਕਤੰਤਰ ਦੇ ਰੂਪ ਵਿਚ ਲੋਕਤੰਤਰ ਦੀ ਸਫਲਤਾ 'ਤੇ ਮਾਣ ਹੈ। ਅਸੀਂ ਤੁਹਾਡੀ ਅਤੇ ਤੁਹਾਡੇ ਜਾਦੂਈ ਲੀਡਰਸ਼ਿਪ ਤਹਿਤ ਇੰਡੋਨੇਸ਼ੀਆ ਦੇ ਲੋਕਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।'' ਮੋਦੀ ਨੇ ਇਹ ਟਵੀਟ ਵਿਡੋਡੋ ਨੂੰ ਟੈਗ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟ ਰਿਸ਼ਤਿਆਂ ਨੂੰ 7 ਦਹਾਕੇ ਹੋ ਗਏ ਹਨ। ਮੋਦੀ ਨੇ ਕਿਹਾ, ''ਮੈਂ ਸਾਡੀ ਦੋ-ਪੱਖੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਤੁਹਾਡੇ ਨਾਲ ਕੰਮ ਕਰਨ ਨੂੰ ਲੈ ਕੇ ਉਤਸੁਕ ਹਾਂ।''


author

Tanu

Content Editor

Related News