ਡਾਕਟਰ ਬਣਨ ਦਾ ਅਧੂਰਾ ਸੁਫ਼ਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋਈ ਅਨੀਤਾ, ਜਸ਼ਨ ਦੀ ਜਗ੍ਹਾ ਪਿੰਡ 'ਚ ਪਸਰਿਆ ਸੋਗ
Tuesday, Mar 14, 2023 - 01:25 PM (IST)
ਜੋਧਪੁਰ- ਰਾਜਸਥਾਨ ਦੇ ਜੋਧਪੁਰ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਆਪਣੀ ਵੱਖਰੀ ਪਛਾਣ ਬਣਾਉਣ ਅਤੇ ਲੋਕਾਂ ਦੀ ਸੇਵਾ ਕਰਨ ਦਾ MBBS ਵਿਦਿਆਰਥਣ ਅਨੀਤਾ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ। MBBS ਵਿਦਿਆਰਥਣ ਅਨੀਤਾ ਦੀ ਮਿਜ਼ੋਰਮ ਦੇ ਜ਼ੋਰਮ ਮੈਡੀਕਲ ਕਾਲਜ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜੋਧਪੁਰ ਦੇ ਬੀ. ਜੇ. ਐੱਸ. ਇਲਾਕੇ ਦੇ ਨਾਗੌਰ ਦੇ ਮੇੜਤਾ ਤਹਿਸੀਲ ਦੇ ਤਾਲਨਪੁਰ ਦੀ ਰਹਿਣ ਵਾਲੀ ਅਨੀਤਾ ਪਿੰਡ ਦੀ ਪਹਿਲੀ ਅਜਿਹੀ ਕੁੜੀ ਸੀ, ਜੋ ਡਾਕਟਰ ਬਣਨ ਜਾ ਰਹੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ- ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ
19 ਮਾਰਚ ਨੂੰ MBBS ਦੇ ਆਖ਼ਰੀ ਸਾਲ ਦਾ ਇਮਤਿਹਾਨ ਪੂਰਾ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ 8 ਮਾਰਚ ਨੂੰ ਅਨੀਤਾ ਨੂੰ ਕਾਲਜ ਵਿਚ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਨੀਤਾ ਦੀ 2018 ਵਿਚ NEET ਚੋਣ ਹੋਈ ਸੀ। ਅਨੀਤਾ ਦੀ ਇਸ ਤਰ੍ਹਾਂ ਅਚਾਨਕ ਮੌਤ ਨਾਲ ਪੂਰਾ ਪਿੰਡ ਸੋਗ ਵਿਚ ਡੁੱਬਿਆ ਹੈ। ਜਿੱਥੇ ਕੁਝ ਦਿਨਾਂ 'ਚ ਹੀ ਜਸ਼ਨ ਦਾ ਮਾਹੌਲ ਬਣਨ ਵਾਲਾ ਸੀ, ਉੱਥੇ ਹੁਣ ਮਾਤਮ ਛਾਇਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਤਾਲਨਪੁਰ ਪਿੰਡ ਤੋਂ ਮਿਜ਼ੋਰਮ MBBS ਕਰਨ ਲਈ ਗਈ ਸੀ।
ਇਹ ਵੀ ਪੜ੍ਹੋ- ਰਾਮ ਰਹੀਮ ਦਾ ਡੇਰਾ ਪ੍ਰੇਮੀਆਂ ਨੂੰ ਨਵਾਂ ਫ਼ਰਮਾਨ, ਲਿਆ ਵੱਡਾ ਫ਼ੈਸਲਾ
ਓਧਰ ਅਨੀਤਾ ਦੇ ਚਾਚਾ ਉਮੇਦਸਿੰਘ ਨੇ ਦੱਸਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੇ ਕਾਲ ਕੀਤੀ ਸੀ ਅਤੇ ਕਿਹਾ ਸੀ ਕਿ ਜਿਵੇਂ ਹੀ ਫਾਈਨਲ ਪੇਪਰ ਖ਼ਤਮ ਹੋਣਗੇ ਤਾਂ ਉਹ ਜੋਧਪੁਰ ਆ ਕੇ ਇਟਰਨਸ਼ਿਪ ਕਰੇਗੀ ਪਰ 8 ਮਾਰਚ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ। ਉਮੇਦਸਿੰਘ ਨੇ ਕਿਹਾ ਕਿ ਅਨੀਤਾ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਅਨੀਤਾ ਦੀ ਮ੍ਰਿਤਕ ਦੇਹ 10 ਮਾਰਚ ਨੂੰ ਪਿੰਡ ਲਿਆਂਦੀ ਗਈ ਅਤੇ 11 ਮਾਰਚ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਨੀਤਾ ਦੇ ਪਿਤਾ ਪੁਲਸ ਵਿਚ ਹਨ।
ਇਹ ਵੀ ਪੜ੍ਹੋ- ਲੋਕ ਸਭਾ 'ਚ ਸਭ ਤੋਂ ਵੱਧ ਸਰਗਰਮ ਹਨ ਮਹਾਰਾਸ਼ਟਰ ਦੇ MP, ਸਵਾਲ ਪੁੱਛਣ ਦੇ ਮਾਮਲੇ 'ਚ 'ਪੰਜਾਬ ਫਾਡੀ'