IOCL 'ਚ 473 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਸਮੇਤ ਹੋਰ ਸ਼ਰਤਾਂ
Thursday, Jan 25, 2024 - 12:10 PM (IST)
ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਮਲਟੀਪਲ ਟਰੇਡਾਂ ਤਹਿਤ 473 ਅਪ੍ਰੈਂਟਿਸ ਅਸਾਮੀਆਂ ਲਈ ਭਰਤੀ ਮੁਹਿੰਮ ਦਾ ਐਲਾਨ ਕੀਤਾ ਹੈ। ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰ 1 ਫਰਵਰੀ ਤੱਕ ਅਧਿਕਾਰਤ ਵੈੱਬਸਾਈਟ iocl.com 'ਤੇ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਬਿਨੈ ਪੱਤਰ ਸਵੀਕਾਰ ਨਹੀਂ ਕੀਤਾ ਜਾਵੇਗਾ।
ਨੋਟੀਫਿਕੇਸ਼ਨ ਮੁਤਾਬਕ ਭਰਤੀ ਵਿਚ ਮਕੈਨੀਕਲ, ਇਲੈਕਟ੍ਰੀਕਲ, ਟੀ. ਐਂਡ. ਆਈ (ਇੰਸਟਰੂਮੈਂਟੇਸ਼ਨ), ਮਨੁੱਖੀ ਸਰੋਤ, ਲੇਖਾ/ਵਿੱਤ ਅਤੇ ਡੇਟਾ ਐਂਟਰੀ ਆਪਰੇਟਰ ਸਮੇਤ ਵੱਖ-ਵੱਖ ਕਿਸਮਾਂ ਦੇ ਟਰੇਡ ਸ਼ਾਮਲ ਹਨ। ਹਰੇਕ ਟਰੇਂਡ ਲਈ ਯੋਗਤਾ ਵੱਖਰੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਵਿਚ ਯੋਗਤਾ ਨਾਲ ਸਬੰਧਤ ਵੇਰਵਿਆਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
IOCL ਮੁਤਾਬਕ ਅਪ੍ਰੈਂਟਿਸਸ਼ਿਪ ਅਤੇ ਸਿਖਲਾਈ ਦੀ ਮਿਆਦ 12 ਮਹੀਨਿਆਂ ਦੀ ਹੋਵੇਗੀ, ਜਿਸ ਵਿਚ ਸਿਖਿਆਰਥੀਆਂ ਨੂੰ 1961/1973 ਦੇ ਅਪ੍ਰੈਂਟਿਸਸ਼ਿਪ ਐਕਟ, 1992 ਦੇ ਅਪ੍ਰੈਂਟਿਸਸ਼ਿਪ ਨਿਯਮ (ਸੋਧ) ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ 'ਚ ਦਰਸਾਏ ਉਪਬੰਧਾਂ ਅਨੁਸਾਰ ਪ੍ਰਤੀ ਮਹੀਨਾ ਭੱਤਾ ਮਿਲੇਗਾ।
ਉਮਰ ਹੱਦ
ਯੋਗ ਬਿਨੈਕਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਉਮਰ ਹੱਦ 'ਚ ਛੋਟ ਮਿਲੇਗੀ।
ਵਿੱਦਿਅਕ ਯੋਗਤਾ
IOCL ਦੀ ਅਧਿਕਾਰਤ ਸੂਚਨਾ ਮੁਤਾਬਕ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 12ਵੀਂ ਕਲਾਸ, ਡਿਪਲੋਮਾ, ਡਿਗਰੀ ਜਾਂ ਗ੍ਰੈਜੂਏਸ਼ਨ ਪੂਰੀ ਕੀਤੀ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਭਰਤੀ ਲਈ ਕਰੋ ਅਪਲਾਈ
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
ਹੁਣ ਲੌਗਇਨ ਕਰੋ ਅਤੇ ਫਾਰਮ ਭਰੋ।
- ਇਸ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਦਸਤਾਵੇਜ਼ ਅਪਲੋਡ ਕਰੋ।
- ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।
ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।