ਪੰਚਾਇਤੀ ਰਾਜ ਵਿਭਾਗ 'ਚ ਨਿਕਲੀ ਬੰਪਰ ਭਰਤੀ, ਔਰਤਾਂ ਵੀ ਕਰ ਸਕਣਗੀਆਂ ਅਪਲਾਈ

Thursday, May 09, 2024 - 04:01 PM (IST)

ਪੰਚਾਇਤੀ ਰਾਜ ਵਿਭਾਗ 'ਚ ਨਿਕਲੀ ਬੰਪਰ ਭਰਤੀ, ਔਰਤਾਂ ਵੀ ਕਰ ਸਕਣਗੀਆਂ ਅਪਲਾਈ

ਨਵੀਂ ਦਿੱਲੀ- ਪੰਚਾਇਤੀ ਰਾਜ ਵਿਭਾਗ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਬਿਹਾਰ ਗ੍ਰਾਮ ਸਵਰਾਜ ਯੋਜਨਾ ਸੋਸਾਇਟੀ ਨੇ 6570 ਅਹੁਦਿਆਂ 'ਤੇ ਅਕਾਊਂਟੇਂਟ ਆਈਟੀ ਅਸਿਸਟੈਂਟ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ। ਅਪਲਾਈ ਕਰਨ ਦੀ ਪ੍ਰਕਿਰਿਆ 30 ਅਪ੍ਰੈਲ 2024 ਤੋਂ ਸ਼ੁਰੂ ਹੋ ਕੇ 29 ਮਈ 2024 ਤੱਕ ਚਲੇਗੀ। ਇਸ ਭਰਤੀ ਲਈ ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। 

ਅਹੁਦਿਆਂ ਦਾ ਵੇਰਵਾ

ਕੁੱਲ ਅਸਾਮੀਆਂ 'ਚੋਂ 4270 ਅਸਾਮੀਆਂ ਪੁਰਸ਼ਾਂ ਲਈ ਅਤੇ 2300 ਅਸਾਮੀਆਂ ਔਰਤਾਂ ਲਈ ਹਨ। 1643 ਅਸਾਮੀਆਂ ਰਾਖਵੀਆਂ ਹਨ, ਜਦੋਂ ਕਿ ਰਾਖਵੀਂ ਸ਼੍ਰੇਣੀ ਵਿਚ 657 ਅਸਾਮੀਆਂ EWS ਲਈ, 1313 ਅਸਾਮੀਆਂ ਅਨੁਸੂਚਿਤ ਜਾਤੀ (SC), 131 ਅਸਾਮੀਆਂ ਅਨੁਸੂਚਿਤ ਜਨਜਾਤੀ (ST), 1643 ਅਸਾਮੀਆਂ ਅਤਿ ਪੱਛੜੀਆਂ ਸ਼੍ਰੇਣੀਆਂ (EBC) ਲਈ ਅਤੇ 1183 ਅਸਾਮੀਆਂ ਪੱਛੜੀਆਂ ਸ਼੍ਰੇਣੀਆਂ (BC) ਲਈ ਰਾਖਵੀਆਂ ਹਨ।  ਚੁਣੇ ਗਏ ਉਮੀਦਵਾਰਾਂ ਨੂੰ ਹਰ ਮਹੀਨੇ 20,000 ਰੁਪਏ ਦਾ ਮਾਣ ਭੱਤਾ ਮਿਲੇਗਾ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ, ਉਮੀਦਵਾਰ bgsys@onlineregistrationforms.com 'ਤੇ ਈਮੇਲ ਕਰ ਸਕਦੇ ਹਨ ਜਾਂ 0265-6118149/6118150 'ਤੇ ਸੰਪਰਕ ਕਰ ਸਕਦੇ ਹਨ। ਨੋਟੀਫ਼ਿਕੇਸ਼ਨ ਅਧਿਕਾਰਤ ਵੈੱਬਸਾਈਟ state.bihar.gov.in 'ਤੇ ਜਾਰੀ ਕੀਤੀ ਗਈ ਹੈ।

ਬਿਹਾਰ ਪੰਚਾਇਤੀ ਰਾਜ ਵਿਭਾਗ ਭਰਤੀ 2024 ਵੇਰਵੇ

ਵਿਭਾਗ ਦੀਆਂ ਖਾਲੀ ਅਸਾਮੀਆਂ ਅਤੇ ਲੋੜਾਂ ਅਨੁਸਾਰ ਚੁਣੇ ਗਏ ਉਮੀਦਵਾਰਾਂ ਨੂੰ ਬਿਹਾਰ ਵਿਚ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਨੋਟੀਫ਼ਿਕੇਸ਼ਨ ਜ਼ਰੀਏ ਚੈਕ ਕੀਤੀ ਜਾ ਸਕਦੀ ਹੈ। 

ਵਿਦਿਅਕ ਯੋਗਤਾ

ਉਮੀਦਵਾਰ ਕੋਲ B.Com/M.Com/CA ਇੰਟਰ ਡਿਗਰੀ ਹੋਣੀ ਚਾਹੀਦੀ ਹੈ। ਸੀਏ ਇੰਟਰ ਦੀ ਵਿਦਿਅਕ ਯੋਗਤਾ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।

ਉਮਰ ਹੱਦ

• ਜਨਰਲ ਸ਼੍ਰੇਣੀ ਮਰਦ ਅਤੇ EWS ਮਰਦ - 45 ਸਾਲ
• ਜਨਰਲ ਸ਼੍ਰੇਣੀ ਔਰਤ ਅਤੇ EWS ਔਰਤ - 48 ਸਾਲ
• ਪਛੜੀ ਸ਼੍ਰੇਣੀ ਅਤੇ ਅਤਿ ਪਛੜੀ ਸ਼੍ਰੇਣੀ - 48 ਸਾਲ
• ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ - 50 ਸਾਲ

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News