ਨੌਕਰੀਆਂ ਦੀ ਚੋਰੀ ਲਈ ਜ਼ਿੰਮੇਵਾਰ ਹੈ ਚੌਕੀਦਾਰ : ਰਣਦੀਪ ਸੁਰਜੇਵਾਲਾ

03/20/2019 1:31:05 PM

ਨਵੀਂ ਦਿੱਲੀ— ਨੌਕਰੀਆਂ 'ਚ ਪੁਰਸ਼ਾਂ ਦੀ ਗਿਣਤੀ ਘੱਟ ਹੋਣ ਨਾਲ ਜੁੜੀ ਖਬਰ 'ਚ ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ 'ਦੇਸ਼ ਦੇ ਚੌਕੀਦਾਰ ਨੌਕਰੀਆਂ ਦੀ ਚੋਰੀ ਲਈ ਜ਼ਿੰਮੇਵਾਰ ਹਨ।' ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਮੋਦੀ ਜੀ ਨੌਜਵਾਨਾਂ ਦੀਆਂ 4.7 ਕਰੋੜ ਨੌਕਰੀਆਂ ਖਾ ਗਏ ਹਨ। ਭਾਜਪਾ ਦੀ 'ਪਕੌੜਾ-ਪਾਨ' ਨੀਤੀ ਕਾਰਨ ਕਰੀਬ 4.7 ਕਰੋੜ ਨੌਜਵਾਨਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਗਿਆ ਹੈ।''PunjabKesariਉਨ੍ਹਾਂ ਨੇ ਦਾਅਵਾ ਕੀਤਾ,''ਵਾਅਦਾ ਸੀ 10 ਕਰੋੜ ਨੌਕਰੀ ਦੇਣ ਦਾ ਪਰ ਖੋਹ ਲਈਆਂ 4.7 ਕਰੋੜ ਨੌਕਰੀਆਂ। ਦੇਸ਼ ਦਾ ਚੌਕੀਦਾਰ ਚੋਰੀ ਕਰਨ ਲਈ ਜ਼ਿੰਮੇਵਾਰ ਹੈ।'' ਖਬਰਾਂ ਅਨੁਸਾਰ 2017-18 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2011-12 ਦੇ ਮੁਕਾਬਲੇ ਬੇਰੋਜ਼ਗਾਰੀ ਦਰ 'ਚ ਕਮੀ ਆਈ ਹੈ। 2011-12 'ਚ 30.4 ਕਰੋੜ ਪੁਰਸ਼ ਨੌਕਰੀ 'ਤੇ ਸਨ ਪਰ ਹੁਣ ਇਹ ਗਿਣਤੀ ਘੱਟ ਕੇ 28.6 ਕਰੋੜ ਹੋ ਗਈ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਪੁਰਸ਼  ਲਈ ਬੇਰੋਜ਼ਗਾਰੀ ਦਰ 7.1 ਫੀਸਦੀ ਅਤੇ 5.8 ਫੀਸਦੀ ਹੈ।


DIsha

Content Editor

Related News