JNU : ਰਜਿਸਟ੍ਰੇਸ਼ਨ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਸੀ ਵਿਵਾਦ : ਦਿੱਲੀ ਪੁਲਸ

01/06/2020 7:31:13 PM

ਨਵੀਂ ਦਿੱਲੀ — ਜੇ.ਐੱਨ.ਯੂ. ਕੈਂਪਸ 'ਚ ਐਤਵਾਰ ਨੂੰ ਹੋਈ ਹਿੰਸਾ ਨੂੰ ਲੈ ਕੇ ਦੋਸ਼-ਜਵਾਬੀ ਹਮਲੇ ਦਾ ਦੌਰ ਜਾਰੀ ਹੈ ਅਤੇ ਦਿੱਲੀ ਪੁਲਸ ਦੀ ਭੂਮਿਕਾ 'ਤੇ ਵੀ ਸਵਾਲ ਉਠ ਰਹੇ ਹਨ। ਇਸ ਸਭ ਦੌਰਾਨ ਦਿੱਲੀ ਪੁਲਸ ਵੱਲੋਂ ਵੀ ਸਫਾਈ ਆਈ ਹੈ। ਦਿੱਲੀ ਪੁਲਸ ਦੇ ਪੀ.ਆਰ.ਓ. ਐੱਮ.ਐੱਸ. ਰੰਧਾਵਾ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਐਤਵਾਰ ਨੂੰ ਜਿਵੇਂ ਹੀ ਪੀ.ਸੀ.ਆਰ. 'ਤੇ ਕਾਲ ਆਈ ਤਾਂ ਅਸੀਂ ਚੌਕਸ ਹੋਏ ਅਤੇ ਬਾਅਦ 'ਚ ਕੈਂਪਸ ਦੇ ਅੰਦਰ ਜਾ ਕੇ ਹਾਲਾਤ ਨੂੰ ਕਾਬੂ ਕੀਤਾ।
ਮੀਡੀਆ ਨਾਲ ਗੱਲ ਕਰਦੇ ਹੋਏ ਐੱਮ.ਐੱਸ. ਰੰਧਾਵਾ ਨੇ ਕਿਹਾ, 'ਆਨਲਾਈਨ ਰਜਿਸਟ੍ਰੇਸ਼ਨ ਨੂੰ ਲੈ ਕੇ ਵਿਦਿਆਰਥੀਆਂ 'ਚ ਆਪਸ 'ਚ ਮਤਭੇਦ ਚੱਲ ਰਹੇ ਸੀ। ਉਥੇ ਦਿੱਲੀ ਪੁਲਸ ਦੀ ਕੈਂਪਸ 'ਚ ਤਾਇਨਾਤੀ ਨਹੀਂ ਹੁੰਦੀ ਹੈ। ਕੱਲ ਸ਼ਾਮ ਪੁਲਸ ਕੋਲ ਫੋਨ ਕਾਲ ਆਈ  ਸੀ ਪੀ.ਸੀ.ਆਰ. 'ਤੇ। ਕਿ ਉਥੇ ਕੁਝ ਸਟੂਡੈਂਟਸ 'ਚ ਆਪਸ 'ਚ ਝਗੜਾ ਹੋ ਰਿਹਾ ਹੈ। ਉਸ ਤੋਂ ਬਾਅਦ ਦਿੱਲੀ ਪੁਲਸ ਨੇ ਹਾਲਾਤ ਨੂੰ ਕਾਬੂ ਕੀਤਾ। ਜੋ ਨਾਰਮਲੀ ਸਾਡੀ ਤਾਇਨਾਤੀ ਹੈ ਉਹ ਐਡਮਿਨ ਬਲਾਕ 'ਚ ਹੈ। ਇਹ ਜੋ ਹਿੰਸਾ ਹੋਈ ਉਹ ਉਥੋਂ ਥੋੜ੍ਹੀ ਦੂਰੀ 'ਤੇ ਹੈ।
ਰੰਧਾਵਾ ਨੇ ਅੱਗੇ ਦੱਸਿਆ ਕਿ ਸ਼ਾਮ 7.45 ਵਜੇ ਜੇ.ਐੱਨ.ਯੂ. ਐਡਮਿਨ ਤੋਂ ਸਾਨੂੰ ਸੱਦਿਆ ਗਿਆ ਜਿਸ ਤੋਂ ਬਾਅਦ ਦਿੱਲੀ ਪੁਲਸ ਅੰਦਰ ਦਾਖਲ ਹੋਈ ਅਤੇ ਫਲੈਗ ਮਾਰਚ ਕਰ ਹਾਲਾਤ ਨੂੰ ਕਾਬੂ 'ਚ ਕੀਤਾ। ਇਸ ਨੂੰ ਲੈ ਕੇ ਇਕ ਐੱਫ.ਆਈ.ਆਰ. ਦਰਜ ਹੋਈ ਹੈ ਜਿਸ ਦੀ ਜਾਂਚ ਕ੍ਰਾਇਮ ਬ੍ਰਾਂਚ ਕਰੇਗਾ। ਸਾਰੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ 34 ਲੋਕ ਜੋ ਜ਼ਖਮੀ ਹੋਏ ਸਨ ਉਨ੍ਹਾਂ ਸਾਰਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।


Inder Prajapati

Content Editor

Related News